ਪੱਤਰ ਪ੍ਰੇਰਕ
ਫਗਵਾੜਾ, 17 ਮਈ
ਆਬਕਾਰੀ ਵਿਭਾਗ ਨੇ ਜੀਐੱਸਟੀ ਦੀ ਚੋਰੀ ਕਰ ਕੇ ਫਗਵਾੜਾ ਇਲਾਕੇ ’ਚ ਇੱਟਾਂ ਵੇਚਣ ਲਈ ਆਏ ਇਕ ਅੰਡਰ ਬਿਲਿੰਗ ਟਰੱਕ ਨੂੰ ਕਾਬੂ ਕੀਤਾ ਹੈ। ਭੱਠਾ ਐਸੋਸੀਏਸ਼ਨ ਦੇ ਪ੍ਰਧਾਨ ਸੁਨੀਲ ਪਰਾਸ਼ਰ ਨੇ ਦੱਸਿਆ ਕਿ ਟਰੱਕ ਨੰਬਰ ਪੀ.ਬੀ. 11 ਐਕਸ 8395 ਨੂੰ ਕਰ ਤੇ ਆਬਕਾਰੀ ਵਿਭਾਗ ਦੇ ਅਧਿਕਾਰੀ ਅਸ਼ੋਕ ਕੁਮਾਰ ਤੇ ਇੰਸਪੈਕਟਰ ਅਰੁਣ ਜੈਨ ਦੀ ਮਦਦ ਨਾਲ 13 ਹਜ਼ਾਰ ਇੱਟਾਂ ਸਮੇਤ ਬਿਨਾਂ ਬਿੱਲ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗੁਆਂਢੀ ਸੂਬਿਆਂ ਤੋਂ ਲਿਆ ਕੇ ਪੰਜਾਬ ਵਿੱਚ ਘੱਟ ਕੀਮਤ ’ਤੇ ਇੱਟਾਂ ਵੇਚੀਆਂ ਜਾਂਦੀਆਂ ਹਨ।