ਨਿੱਜੀ ਪੱਤਰ ਪ੍ਰੇਰਕ
ਗੜ੍ਹਸ਼ੰਕਰ, 14 ਫਰਵਰੀ
ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਤੋਂ ਸੀਪੀਆਈ(ਐੱਮ) ਦੇ ਉਮੀਦਵਾਰ ਕਾਮਰੇਡ ਮਹਿੰਦਰ ਕੁਮਾਰ ਬਡੋਆਣ ਦੇ ਚੋਣ ਪ੍ਰਚਾਰ ਦੌਰਾਨ ਅੱਜ ਪਿੰਡ ਕੁੱਲੇਵਾਲ, ਰੋੜ ਮਜ਼ਾਰਾ, ਕੁਕੜ ਮਜ਼ਾਰਾ ਅਤੇ ਮੌਜ਼ੀ ਪੁਰ ਆਦਿ ਪਿੰਡਾਂ ਵਿੱਚ ਭਰਵੀਆਂ ਚੋਣ ਮੀਟਿੰਗਾਂ ਕੀਤੀਆਂ। ਇਸ ਮੌਕੇ ਸੰਬੋਧਨ ਕਰਦਿਆਂ ਕਾਮਰੇਡ ਦਰਸ਼ਨ ਸਿੰਘ ਮੱਟੂ ਤੇ ਹੋਰ ਬੁਲਾਰਿਆਂ ਕਿਹਾ ਕਿ ਇਸ ਵਾਰੀ ਗੜ੍ਹਸ਼ੰਕਰ ’ਚ ਲਾਲ ਝੰਡਾ ਲਹਿਰਾਏਗਾ। ਕਮਿਊਨਿਸਟ ਆਗੂਆਂ ਨੇ ਸਾਰੇ ਲੋਕਾਂ ਨੂੰ ਵੀਹ ਫਰਵਰੀ ਵਾਲੇ ਦਿਨ ਅਜਾਰੇਦਾਰ ਵਿਰੋਧੀ ਉਮੀਦਵਾਰ ਕਾਮਰੇਡ ਮਹਿੰਦਰ ਕੁਮਾਰ ਬਡੋਆਣ ਦੇ ਚੋਣ ਨਿਸ਼ਾਨ ਦਾਤੀ ਹਥੌੜਾ ਉੱਪਰ ਤਾਰਾ ਵਾਲੇ ਨਿਸ਼ਾਨ ਵਾਲਾ ਬਟਨ ਦਬਾਉਣ ਦੀ ਅਪੀਲ ਕੀਤੀ ਅਤੇ ਲੋਕਾਂ ਨੂੰ ਮੁੱਦਿਆਂ ਵਾਲੀ ਅਪੀਲ ਵੰਡੀ ਗਈ। ਇਸ ਮੌਕੇ ਸਰਪੰਚ ਜੋਗਿੰਦਰ ਸਿੰਘ ਨੇ ਸਭ ਦਾ ਧੰਨਵਾਦ ਕਰਦਿਆਂ ਲੋਕਾਂ ਨੂੰ ਲੋਕ ਮੁੱਦੇ ਚੁੱਕਣ ਵਾਲੇ, ਲੋਕਾਂ ਲਈ ਲੜਨ ਵਾਲੇ ਸਮਝਦਾਰ ਲੀਡਰਾਂ ਦੀ ਚੋਣ ਕਰਨ ਲਈ ਪ੍ਰੇਰਿਆ ਇਸ ਸਮੇਂ ਹੋਰਨਾ ਤੋਂ ਇਲਾਵਾ ਸਮੂਹ ਪਿੰਡ ਵਾਸੀ ਹਾਜ਼ਰ ਸਨ।