ਨਿੱਜੀ ਪੱਤਰ ਪ੍ਰੇਰਕ
ਜਲੰਧਰ, 29 ਜਨਵਰੀ
ਡੀਸੀ ਕੰਪਲੈਕਸ ਅੰਦਰ ਕਾਂਗਰਸੀ ਕੌਂਸਲਰ ਮਨਦੀਪ ਜੱਸਲ ਤੇ ਪਾਰਕਿੰਗ ਦੇ ਠੇਕੇਦਾਰ ਦੇ ਕਰਿੰਦਿਆਂ ਵਿਚ ਛਿੜਿਆ ਪੁਰਾਣਾ ਵਿਵਾਦ ਅੱਜ ਹਿੰਸਕ ਰੂਪ ਧਾਰਨ ਕਰ ਗਿਆ। ਕਾਂਗਰਸੀ ਕੌਂਸਲਰ ਮਨਦੀਪ ਜੱਸਲ ਆਪਣੇ ਸਮਰਥਕਾਂ ਨੂੰ ਨਾਲ ਲੈ ਕੇ ਆਇਆ ਤੇ ਪਾਰਕਿੰਗ ’ਚ ਕੰਮ ਕਰਦੇ ਬੰਦਿਆਂ ਨਾਲ ਉਲਝ ਪਿਆ। ਪੁਲੀਸ ਦੀ ਹਾਜ਼ਰੀ ਵਿਚ ਹੀ ਚੱਲੇ ਇੱਟਾਂ-ਰੋੜਿਆਂ ਦੌਰਾਨ ਦੋਹਾਂ ਧਿਰਾਂ ਦੇ ਲੋਕ ਜ਼ਖਮੀ ਹੋ ਗਏ। ਇਸ ਝੜਪ ’ਚ ਜਿਥੇ ਇਕ ਪੱਤਰਕਾਰ ਦੇ ਸਿਰ ’ਚ ਸੱਟ ਲੱਗੀ ਉਥੇ ਕਾਂਗਰਸੀ ਕੌਂਸਲਰ ਜੱਸਲ ਦਾ ਵੀ ਸਿਰ ਪਾਟ ਗਿਆ। ਝਗੜੇ ਨੂੰ ਨਬਿੇੜਨ ਲਈ ਪੁਲੀਸ ਵੱਡੀ ਗਿਣਤੀ ਵਿਚ ਡੀਸੀ ਕੰਪਲੈਕਸ ਵਿਚ ਹਾਜ਼ਰ ਸੀ ਪਰ ਦੋਹਾਂ ਧਿਰਾਂ ਨੇ ਪੁਲੀਸ ਦੀ ਅਣਦੇਖੀ ਕੀਤੀ ਤੇ ਇਕ-ਦੂਜੇ ’ਤੇ ਹਮਲਾ ਕਰ ਦਿੱਤਾ।