ਨਿੱਜੀ ਪੱਤਰ ਪ੍ਰੇਰਕ
ਜਲੰਧਰ, 26 ਸਤੰਬਰ
ਜਨਵਾਦੀ ਨੌਜਵਾਨ ਸਭਾ (ਡੀਵਾਈਐੱਫਆਈ) ਦੀ ਪੰਜਾਬ ਅਤੇ ਚੰਡੀਗੜ੍ਹ ਇਕਾਈ ਨੇ ਚੰਡੀਗੜ੍ਹ ਏਅਰਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ’ਤੇ ਰੱਖਣ ਲਈ ਡੀਵਾਈਐਫਆਈ ਨੇ ਸੜਕਾਂ ਤੋਂ ਲੈਕੇ ਸੰੰਸਦ ਤੱਕ ਲੜਾਈ ਲੜੀ ਹੈ। ਜਥੇਬੰਦੀ ਨੇ ਇੱਥੋਂ ਜਾਰੀ ਬਿਆਨ ਵਿੱਚ ਡੀਵਾਈਐਫਆਈਦੇ ਸੂਬਾ ਪ੍ਰਧਾਨ ਡਾ. ਗੁਰਵਿੰਦਰ ਸਿੰਘ ਅਤੇ ਸੂਬਾ ਜਨਰਲ ਸਕੱਤਰ ਸਾਥੀ ਸੁਖਵਿੰਦਰ ਸਿੰਘ ਨਾਗੀ ਨੇ ਦੱਸਿਆ ਕਿ ਹਰਿਆਣਾ ਸਰਕਾਰ ਕੇਂਦਰ ਸਰਕਾਰ ਨਾਲ ਗੰਢਤੁੱਪ ਕਰਕੇ ਚੰਡੀਗੜ੍ਹ ਏਅਰਪੋਰਟ ਦਾ ਨਾਮ ਆਰਐਸਐਸਦੇ ਇੱਕ ਆਗੂ ਦੇ ਨਾਮ ’ਤੇ ਰੱਖਣ ਲਈ ਤਰਲੋਮੱਛੀ ਹੋ ਰਹੀ ਸੀ। ਉਸ ਨੇ ਮਨਸੂਬਿਆਂ ਖਿਲਾਫ਼ ਲੰਮੀ ’ਤੇ ਬੱਝਵੀ ਲੜਾਈ ਲੜੀ ਹੈ। ਇਨ੍ਹਾਂ ਦੋਵੇ ਆਗੂਆਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ‘ਮਨ ਕੀ ਬਾਤ’ ਪ੍ਰੋਗਰਾਮ ਵਿੱਚ ਕੌਮਾਂਤਰੀ ਏਅਰਪੋਰਟ ਚੰਡੀਗੜ੍ਹ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ’ਤੇ ਰੱਖਣ ਦੇ ਐਲਾਨ ’ਤੇ ਪ੍ਰਤੀਕਰਮ ਦਿੰਦਿਆਂ ਕਿਹਾ ਹੈ ਕਿ ਡੀਵਾਈਐੱਫਆਈ ਅਤੇ ਐੱਸਐਫਆਈ ਨੇ ਉੱਤਰੀ ਭਾਰਤ ਦੇ ਰਾਜਾਂ ਵਿੱਚ ਜਥਾ ਮਾਰਚ ਕੀਤਾ ਅਤੇ ਅਗਲੇ ਪੜਾਅ ਤਹਿਤ ਹਜ਼ਾਰਾਂ ਨੌਜਵਾਨ ਮੁੰਡੇ-ਕੁੜੀਆਂ ਨੇ 2017 ਵਿੱਚ ਪੰਚਕੂਲਾ ਦੇ ਯਵਨਿਕਾ ਪਾਰਕ ਤੋਂ ਚੰਡੀਗੜ੍ਹ ਵੱਲ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ ਸੀ।