ਹਤਿੰਦਰ ਮਹਿਤਾ
ਆਦਮਪੁਰ ਦੋਆਬਾ, 2 ਸਤੰਬਰ
ਨਗਰ ਕੌਂਸਲ ਆਦਮਪੁਰ ਦੇ 13 ਵਾਰਡਾਂ ਦੇ ਰਾਖਵੇਂਕਰਨ ਸਬੰਧੀ ਅਧਿਸੂਚਨਾਂ ਸੰਜੇ ਕੁਮਾਰ (ਆਈ.ਏ.ਐਸ.) ਵਧੀਕ ਮੁੱਖ ਸਕੱਤਰ ਸਥਾਨਕ ਸਰਕਾਰ ਵਿਭਾਗ ਪੰਜਾਬ ਵਲੋਂ ਜਾਰੀ ਕੀਤੀ ਗਈ ਹੈ। ਨਗਰ ਕੌਂਸਲ ਆਦਮਪੁਰ ਜਿਲ੍ਹਾ ਜਲੰਧਰ ਦੇ ਨਗਰ ਪਾਲਿਕਾ ਦੇ ਚੌਣ ਦੇ ਮਕਸਦ ਲਈ ਨਗਰ ਕੌਂਸਲ ਆਦਮਪੁਰ ਨੂੰ 13 ਵਾਰਡਾਂ ਵਿਚ ਵੰਡਿਆ ਗਿਆ ਹੈ ਨਵੀਂ ਵਾਰਡਬੰਦੀ ਨੂੰ ਲੈ ਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਵਿੱਤਰ ਸਿੰਘ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਦਰਜ ਕੀਤੀ ਸੀ ਜੋ ਕਿ ਅਦਾਲਤ ਨੇ1 ਸਤੰਬਰ ਨੂੰ ਰੱਦ ਕਰ ਦਿੱਤੀ ਗਈ ਹੈ। ਇਥੇ ਇਹ ਦੱਸਣਯੋਗ ਹੈ ਪੁਰਾਣੀ ਵਾਰਡਬੰਦੀ ਵਿੱਚ ਵਾਰਡ ਨੰਬਰ 5 ਵਿੱਚ 1500 ਦੇ ਕਰੀਬ ਵੋਟਾਂ ਸਨ ਜਦਕਿ ਵਾਰਡ ਨੰਬਰ 11 ਵਿਚ ਸਿਰਫ 290 ਵੋਟਾਂ ਸਨ ਜਿਸ ਕਾਰਨ ਸਰਕਾਰ ਨੂੰ ਇਸ ਸਾਲ ਨਵੀਂ ਵਾਰਡਬੰਦੀ ਬਣਾਊਣੀ ਪਈ। ਜ਼ਿਕਰਯੋਗ ਹੈ ਕਿ ਪਿਛਲੀ ਵਾਰਡਬੰਦੀ ਪਿਛਲੇ 15 ਸਾਲ ਤੋਂ ਚੱਲੀ ਆ ਰਹੀ ਸੀ ਪਰ ਤਰਤੀਬ ਸਹੀ ਨਾ ਹੋਣ ਕਾਰਨ ਸ਼ਿਕਾਇਤਾਂ ਸਨ ਤੇ ਇਸ ਤੋਂ ਬਾਅਦ ਪ੍ਰਸ਼ਾਸਨ ਨੇ ਨਵੇਂ ਸਿਰੇ ਤੋਂ ਵਾਰਡਬੰਦੀ ਕਰਨ ਦਾ ਫੈਸਲਾ ਲਿਆ ਸੀ।