ਜਸਬੀਰ ਸਿੰਘ ਚਾਨਾ
ਫਗਵਾੜਾ, 4 ਮਈ
ਵਿਜੈ ਸਾਂਪਲਾ ਨੂੰ ਐੱਸ.ਸੀ.ਐੱਸ.ਟੀ. ਕਮਿਸ਼ਨ ਦਾ ਦੂਸਰੀ ਵਾਰ ਕੌਮੀ ਚੇਅਰਮੈਨ ਨਿਯੁਕਤ ਕਰਨ ’ਤੇ ਅੱਜ ਫਗਵਾੜਾ ਪੁੱਜਣ ਉੱਤੇ ਸ਼ਹਿਰ ਵਾਸੀਆਂ ਨੇ ਨਿੱਘਾ ਸੁਆਗਤ ਕੀਤਾ ਤੇ ਗੁਲਦਸਤੇ ਭੇਂਟ ਕੀਤੇ। ਸ਼੍ਰੀ ਸਾਂਪਲਾ ਦੇ ਰੈੱਸਟ ਹਾਊਸ ਪੁੱਜਣ ’ਤੇ ਪੁਲੀਸ ਟੁਕੜੀ ਨੇ ਉਨ੍ਹਾਂ ਨੂੰ ਸਲਾਮੀ ਦਿੱਤੀ। ਇਸ ਮੌਕੇ ਏ.ਡੀ.ਸੀ. ਦਲਜੀਤ ਕੌਰ, ਐੱਸ.ਡੀ.ਐੱਮ ਕੁਲਪ੍ਰੀਤ ਸਿੰਘ, ਐਸ.ਪੀ ਹਰਿੰਦਰਪਾਲ ਸਿੰਘ, ਐੱਸ.ਐੱਚ.ਓ ਸਿਟੀ ਅਮਨਦੀਪ ਨਾਹਰ ਵਿਸ਼ੇਸ਼ ਤੌਰ ’ਤੇ ਸ਼ਾਮਲ ਸਨ। ਸ੍ਰੀ ਸਾਂਪਲਾ ਨੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਤੇ ਜੇ.ਪੀ.ਨੱਡਾ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਕਜ ਚਾਵਲਾ, ਤਯੱਸਵੀ ਭਾਰਦਵਾਜ, ਅਨੁਰਾਗ ਮਾਨਖੰਡ, ਸੁਨੀਲ ਮਦਾਨ, ਰਮੇਸ਼ ਸਚਦੇਵਾ, ਗੁਰਦੀਪ ਦੀਪਾ, ਅਸ਼ੋਕ ਸੇਠੀ, ਸਨਅਤਕਾਰ ਮੁਖਿੰਦਰ ਸਿੰਘ ਸ਼ਾਮਿਲ ਸਨ।