ਪੱਤਰ ਪ੍ਰੇਰਕ
ਫਗਵਾੜਾ, 2 ਜੁਲਾਈ
ਇਥੋਂ ਦੇ ਪਿੰਡ ਪੰਡਵਾਂ ਵਿਖੇ ਤਿੰਨ ਵਿਅਕਤੀਆਂ ਵਲੋਂ ਹਵਾਈ ਫ਼ਾਇਰ ਕਰਨ ਤੇ ਧਮਕੀਆਂ ਦੇਣ ਦੇ ਮਾਮਲੇ ’ਚ ਸਤਨਾਮਪੁਰਾ ਪੁਲੀਸ ਨੇ ਤਿੰਨ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ।
ਐਸ.ਐਚ.ਓ ਸਤਨਾਮਪੁਰਾ ਜਤਿੰਦਰ ਕੁਮਾਰ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਸਵਰਨਾ ਰਾਮ ਪੁੱਤਰ ਬੂਟਾ ਰਾਮ ਵਾਸੀ ਪਿੰਡ ਪੰਡਵਾਂ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ 25 ਜੂਨ ਨੂੰ ਉਸ ਦਾ ਲੜਕਾ ਸੁਰਜੀਤ ਕੁਮਾਰ ਘਰ ਸੀ ਤਾਂ ਉਸ ਦੇ ਗੁਆਂਢ ’ਚ ਕੁਲਵਿੰਦਰ ਪਾਲ ਦੇ ਗੇਟ ’ਚ ਕਿਸੇ ਨੇ ਠੁੱਡੇ ਮਾਰੇ ਤੇ ਜਦੋਂ ਉਹ ਉੱਠ ਕੇ ਵੇਖਣ ਲੱਗਾ ਤਾਂ ਉਕਤ ਵਿਅਕਤੀ ਜਿਨ੍ਹਾਂ ਨੇ ਹੱਥ ’ਚ ਪਿਸਤੌਲ ਸੀ ਜਿਸ ਨੇ ਮਾਰ ਦੇਣ ਦੀ ਨੀਅਤ ਨਾਲ ਉਸ ਪਰ ਹਵਾਈ ਫ਼ਾਇਰ ਕੀਤੇ ਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਸਬੰਧ ’ਚ ਪੁਲੀਸ ਨੇ ਉਕਾਰ ਉਰਫ਼ ਗੋਲੂ ਪੁੱਤਰ ਦਵਿੰਦਰ, ਪ੍ਰਿੰਸ ਪੁੱਤਰ ਦਵਿੰਦਰ ਵਾਸੀਆਨ ਪਿੰਡ ਪੰਡਵਾਂ ਤੇ ਅਜੈ ਉਰਫ਼ ਕਾਲੂ ਵਾਸੀ ਖੇੜਾ ਖਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮ ਅਜੇ ਫਰਾਰ ਦੱਸੇ ਜਾਂਦੇ ਹਨ।