ਪੱਤਰ ਪ੍ਰੇਰਕ
ਆਦਮਪੁਰ ਦੋਆਬਾ(ਜਲੰਧਰ), 11 ਅਕਤੂਬਰ
ਪਿੰਡ ਕੰਦੋਲਾ ਦੀ ਕ੍ਰਿਸ਼ਚਨ ਔਰਤ ਵਲੋਂ ਪਿੰਡ ਦੇ ਲੋਕਾਂ ਸਾਹਮਣੇ ਗੁਰੂਆਂ ਤੇ ਮਹਾਪੁਰਸ਼ਾਂ ਵਿਰੁੱਧ ਗਲਤ ਸ਼ਬਦਾਬਲੀ ਬੋਲਣ ’ਤੇ ਪਿੰਡ ਦੇ ਲੋਕਾਂ ਵਿਚ ਰੋਸ ਤੇ ਤਣਾਅ ਵਾਲੀ ਸਥਿਤੀ ਬਣੀ ਹੋਈ ਹੈ। ਆਦਮਪੁਰ ਪੁਲੀਸ ਨੇ ਮਹਿਲਾ ਕ੍ਰਿਸ਼ਚਨ ਪ੍ਰਚਾਰਕ ਵਿਰੁੱਧ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪਿੰਡ ਦੀ ਸਾਬਕਾ ਪੰਚ ਰਾਜਵਿੰਦਰ ਕੌਰ ਨੇ ਦੱਸਿਆ ਕਿ ਮਨਜੀਤ ਕੌਰ ਪਤਨੀ ਮੇਹਰ ਚੰਦ ਵਾਸੀ ਕੰਦੋਲਾ ਕ੍ਰਿਸ਼ਚਨ ਧਰਮ ਦੀ ਪਰਚਾਰਕ ਹੈ। ਕੁਝ ਦਿਨ ਪਹਿਲਾਂ ਉਹ ਉਨ੍ਹਾਂ ਦੇ ਘਰ ਆਈ ਤੇ ਉਨ੍ਹਾਂ ਨੂੰ ਕ੍ਰਿਸ਼ਚਨ ਧਰਮ ਅਪਣਾਉਣ ’ਤੇ ਜ਼ੋਰ ਦਿੱਤਾ ਤੇ ਗੁਰੂਆਂ ਤੇ ਬੱਲਾਂ ਵਾਲਿਆਂ ਵਿਰੁੱਧ ਕਥਿਤ ਗਲਤ ਬੋਲਣ ਲੱਗੀ। ਜਿਸ ਕਾਰਨ ਮਜਬੂਰਨ ਉਸ ਨੇ ਥਾਣਾ ਆਦਮਪੁਰ ’ਚ ਮਨਜੀਤ ਕੌਰ ਵਿਰੁੱਧ ਸ਼ਿਕਾਇਤ ਦਿੱਤੀ ਹੈ।