ਪੱਤਰ ਪੇ੍ਰਰਕ
ਤਲਵਾੜਾ, 14 ਮਈ
ਇੱਥੇ ਤਲਵਾੜਾ-ਦੌਲਤਪੁਰ ਮੁੱਖ ਸੜਕ ’ਤੇ ਪੈਂਦੇ ਅੱਡਾ ਢੁਲਾਲ ਵਿੱਚ ਕਾਰ ਦੇਰ ਸ਼ਾਮ ਦਰੱਖਤ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਕਾਰ ਸਵਾਰ ਤਿੰਨ ਔਰਤਾਂ ਅਤੇ ਦੋ ਬੱਚੇ ਜ਼ਖ਼ਮੀ ਹੋ ਗਏ। ਪ੍ਰਤੱਖ ਦਰਸ਼ੀਆਂ ਅਨੁਸਾਰ ਦੌਲਤਪੁਰ ਵਾਲੇ ਪਾਸਿਓਂ ਆ ਰਹੀ ਕਾਰ ਅੱਡਾ ਢੁਲਾਲ ਨੇੜੇ ਬੇਕਾਬੂ ਹੋ ਗਈ ਅਤੇ ਦਰੱਖਤ ਜਾ ਵੱਜੀ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਮੁਕੇਰੀਆਂ ਵਿਖੇ ਭੇਜਿਆ ਗਿਆ ਹੈ।