ਤਲਵਾੜਾ: ਇੱਥੇ ਸਥਾਨਕ ਬੀਬੀਐੱਮਬੀ ਹਸਪਤਾਲ ਵਿੱਚ ਭਾਰਤ ਵਿਕਾਸ ਪਰਿਸ਼ਦ ਦੇ ਸਹਿਯੋਗ ਨਾਲ ਹੱਡੀਆਂ ਤੇ ਜੋੜਾਂ ਦੇ ਦਰਦ ਦਾ ਇੱਕ ਰੋਜ਼ਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ। ਇਸ ਦਾ ਉਦਘਾਟਨ ਬੀਬੀਐੱਮਬੀ ਚੀਫ ਇੰਜਨੀਅਰ ਅਰੁਣ ਕੁਮਾਰ ਸਿਡਾਨਾ ਨੇ ਕੀਤਾ। ਕੈਂਪ ਵਿੱਚ ਹੱਡੀ ਰੋਗ ਮਾਹਿਰ ਡਾ. ਸੌਰਭ ਸਗੋਤਰ ਵੱਲੋਂ ਮਰੀਜ਼ਾਂ ਦੀ ਸਿਹਤ ਜਾਂਚ ਕੀਤੀ ਗਈ। ਕੈਂਪ ਵਿੱਚ ਲਗਪਗ 200 ਮਰੀਜ਼ਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਪੀਐੱਮਓ ਡਾ. ਰਾਜ ਕੁਮਾਰ, ਭਾਰਤ ਵਿਕਾਸ ਪਰਿਸ਼ਦ ਤਲਵਾੜਾ ਇਕਾਈ ਦੇ ਕਨਵੀਨਰ ਜੇ ਬੀ ਵਰਮਾ, ਜ਼ਿਲ੍ਹਾ ਪ੍ਰਧਾਨ ਅਸ਼ੋਕ ਗਰਗ, ਰੋਹਤਾਸ਼ ਰਾਣਾ, ਸਾਬਕਾ ਪ੍ਰਧਾਨ ਕੁਲਵੰਤ ਸਿੰਘ, ਆਰ ਐੱਲ ਸੂਦ, ਜੈਦੇਵ ਸ਼ਰਮਾ, ਰਾਕੇਸ਼ ਮਲਹੋਤਰਾ, ਕਪਿਲ ਕੌਸ਼ਲ, ਸੰਗਰਾਮ ਸਿੰਘ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ