ਫਗਵਾੜਾ: ਹਿੰਦੁਸਤਾਨ ਵੈੱਲਫੇਅਰ ਬਲੱਡ ਡੋਨਰਜ਼ ਕਲੱਬ ਵਲੋਂ ਪ੍ਰੀਤ ਨਗਰ ਵਿੱਚ ਖੂਨਦਾਨ ਕੈਂਪ ਪ੍ਰਿਤਪਾਲ ਕੌਰ ਤੁਲੀ ਦੀ ਅਗਵਾਈ ਹੇਠ ਲਗਾਇਆ ਗਿਆ। ਇਸ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਯੂਥ ਆਗੂ ਹਰਨੂਰ ਸਿੰਘ ਮਾਨ ਨੇ ਕੀਤਾ। ਇਸ ਮੌਕੇ 85 ਖੂਨਦਾਨੀਆਂ ਨੇ ਖੂਨ ਦਾਨ ਕੀਤਾ। ਇਸ ਮੌਕੇ ਹਰਨੂਰ ਮਾਨ ਨੇ ਸੰਸਥਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਤੁਲੀ ਵਲੋਂ ਆਪਣੇ ਜਨਮ ਦਿਨ ਮੌਕੇ ਲਗਾਏ ਖੂਨਦਾਨ ਕੈਂਪ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਹਰਮੇਸ਼ ਪਾਠਕ, ਹਰਜਿੰਦਰ ਗੋਗਨਾ, ਸਾਧੂ ਸਿੰਘ, ਅਸ਼ੋਕ ਕੁਮਾਰ, ਰਣਬੀਰ ਸਿੰਘ, ਬਲਜੀਤ, ਗੁਰਜੀਤ ਸਿੰਘ, ਚਰਨਜੀਤ, ਹਰਦਿਆਲ, ਜੀਵਨ, ਉਕਾਰ, ਗੁਰਪ੍ਰੀਤ, ਵਿਕੀ ਸ਼ਰਮਾ, ਗੁਰਦਅਿਾਲ ਨਨਰਾ, ਜਸਵਿੰਦਰ ਭਗਤਪੁਰਾ, ਗੁਰਦੀਪ ਸਿੰਘ ਸਮੇਤ ਕਈ ਪ੍ਰਮੁੱਖ ਸ਼ਾਮਲ ਸਨ। -ਪੱਤਰ ਪ੍ਰੇਰਕ