ਜਸਬੀਰ ਸਿੰਘ ਚਾਨਾ
ਫਗਵਾੜਾ, 1 ਅਕਤੂਬਰ
ਕਰੀਬ ਇੱਕ ਮਹੀਨਾ ਪਹਿਲਾਂ ਬੰਗਾ ਰੋਡ ’ਤੇ ਸਥਿਤ ਪੁਰਾਣੇ ਸਿਵਲ ਹਸਪਤਾਲ ’ਚ ਗੁਟਕਾ ਸਾਹਿਬ ਦੀ ਹੋਈ ਬੇਅਦਬੀ ਦੇ ਮਾਮਲੇ ’ਚ ਪੁਲੀਸ ਵਲੋਂ ਅਜੇ ਤੱਕ ਕੋਈ ਦੋਸ਼ੀ ਨਾ ਕਾਬੂ ਕੀਤੇ ਜਾਣ ਦੇ ਰੋਸ ਵਜੋਂ ਸਿੱਖ ਜਥੇਬੰਦੀਆਂ ਨੇ ਗੁਰਦੁਆਰਾ ਸਬਜ਼ੀ ਮੰਡੀ ਤੋਂ ਗਾਂਧੀ ਚੌਕ ਤੱਕ ਰੋਸ ਮਾਰਚ ਕੀਤਾ ਤੇ ਸਤਿਨਾਮ ਵਾਹਿਗੁਰੂ ਦਾ ਜਾਪ ਕੀਤਾ। ਸਿੱਖ ਸੰਗਤ ਗਾਂਧੀ ਚੌਕ ’ਚ ਪੁੱਜੀ ਜਿੱਥੇ ਐੱਸਪੀ ਮੁਖਤਿਆਰ ਰਾਏ ਨੂੰ ਡੀਜੀਪੀ ਪੰਜਾਬ ਦੇ ਨਾਮ ’ਤੇ ਮੰਗ ਪੱਤਰ ਸੌਂਪ ਕੇ ਕਿਹਾ ਕਿ ਧਾਰਾ 295-ਏ ਤਹਿਤ ਕੇਸ ਦਰਜ ਹੋਣ ਦੇ ਬਾਵਜੂਦ ਦੋਸ਼ੀਆਂ ਨੂੰ ਫੜਨ ’ਚ ਪੁਲੀਸ ਅਸਫ਼ਲ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਸਬੰਧ ’ਚ ਉੱਚ ਪੱਧਰ ਦੇ ਅਧਿਕਾਰੀਆਂ ਦੀ ਸਿੱਟ ਬਣਾ ਕੇ ਇਸ ਮਾਮਲੇ ਦੀ ਜਾਂਚ ਕਰਵਾ ਕੇ ਦੋਸ਼ੀ ਨੂੰ ਕਾਬੂ ਕੀਤਾ ਜਾਵੇ। ਇਸ ਮੌਕੇ ਗੁਰਦੁਆਰਾ ਮਾਡਲ ਟਾਊਨ ਪ੍ਰਧਾਨ ਸਤਬੀਰ ਸਿੰਘ ਸਾਬੀ, ਸਾਈ ਮੋਹਨ ਸਿੰਘ, ਜਸਵਿੰਦਰ ਸਿੰਘ ਭਗਤਪੁਰਾ ਆਦਿ ਸ਼ਾਮਲ ਸਨ।