ਦੀਪਕ ਠਾਕੁਰ
ਤਲਵਾੜਾ, 27 ਦਸੰਬਰ
ਕਰੀਬ ਦੋ ਸਾਲ ਬਾਅਦ ਤਲਵਾੜਾ ਪਹੁੰਚੇ ਕੇਂਦਰੀ ਵਜ਼ੀਰ ਸੋਮ ਪ੍ਰਕਾਸ਼ ਨੂੰ ਪਾਰਟੀ ਵਰਕਰਾਂ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਿਆ, ਹਾਜ਼ਰ ਪਾਰਟੀ ਵਰਕਰਾਂ ਨੇ ਮੀਟਿੰਗ ’ਚ ਕੇਂਦਰੀ ਮੰਤਰੀ ’ਤੇ ਚੋਣ ਜਿੱਤਣ ਤੋਂ ਬਾਅਦ ਉਨ੍ਹਾਂ ਦੀ ਸਾਰ ਨਾ ਲੈਣ ਦੀ ਗੱਲ ਕਹੀ ਅਤੇ ਖੂਬ ਖ਼ਰੀਆਂ- ਖੋਟੀਆਂ ਸੁਣਾਈਆਂ। ਵਿਧਾਨ ਸਭਾ ਦੀਆਂ ਤਿਆਰੀਆਂ ਲਈ ਰੱਖੀ ਮੀਟਿੰਗ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਵੱਲੋਂ ਤਲਵਾੜਾ ਵਿੱਚ ਨਾ ਆਉਣ ਦੀਆਂ ਆਪਣੀਆਂ ਮਜ਼ਬੂਰੀਆਂ/ਦਲੀਲਾਂ ਤੱਕ ਹੀ ਸੀਮਤ ਹੋ ਕੇ ਰਹਿ ਗਈ। ਕੇਂਦਰੀ ਮੰਤਰੀ ਨੇ ਦਾਅਵਾ ਕੀਤਾ ਕਿ ਪੰਜਾਬ ’ਚ ਅਗਲੀ ਸਰਕਾਰ ਭਾਜਪਾ ਦੀ ਬਣਨੀ ਤੈਅ ਹੈ. ਜਨਵਰੀ ਦੇ ਪਹਿਲੇ ਹਫ਼ਤੇ ਸ਼੍ਰੀ ਮੋਦੀ ਪੰਜਾਬ ਆ ਰਹੇ ਹਨ। ਮੀਟਿੰਗ ਮੰਡਲ ਪ੍ਰਧਾਨ ਸੁਭਾਸ਼ ਬਿੱਟੂ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ, ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਸੰਜੀਵ ਮਿਨਹਾਸ, ਦਲਜੀਤ ਸਿੰਘ ਜੀਤੂ, ਰਘੁਨਾਥ ਸਿੰਘ ਰਾਣਾ, ਸੰਜੀਵ ਭਾਰਦਵਾਜ, ਮਹਿਲਾ ਮੋਰਚਾ ਦੇ ਆਗੂਆਂ ਆਦਿ ਸਮੇਤ ਵੱਡੀ ਗਿਣਤੀ ਭਾਜਪਾ ਵਰਕਰ ਹਾਜ਼ਰ ਸਨ। ਇਸ ਮੌਕੇ ਉਨ੍ਹਾਂ ਨੌਜਵਾਨਾਂ ਦੀ ਭਰਤੀ ਦਾ ਮੁੱਦਾ ਰੱਖਿਆ ਮੰਤਰਾਲੇ ਦੇ ਧਿਆਨ ‘ਚ ਲਿਆਉਣ ਦਾ ਭਰੋਸਾ ਦਿੱਤਾ।