ਪੱਤਰ ਪ੍ਰੇਰਕ
ਫਗਵਾੜਾ, 23 ਜਨਵਰੀ
ਇੱਥੇ ਕਾਂਗਰਸ ਨੂੰ ਵੱਡਾ ਝਟਕਾ ਦਿੰਦਿਆਂ ਅੱਜ ਆਮ ਆਦਮੀ ਪਾਰਟੀ ਵਿੱਚ ਕਾਂਗਰਸ ਦੇ ਬਲਾਕ ਸਮਿਤੀ ਮੈਂਬਰ ਤੇ 80 ਦੇ ਕਰੀਬ ਪਰਿਵਾਰ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਦੀ ਹਾਜ਼ਰੀ ’ਚ ਸ਼ਾਮਲ ਹੋ ਗਏ। ਅੱਜ ਪਿੰਡ ਮਾਨਾਵਾਲੀ ’ਚ ਬਲਾਕ ਸਮਿਤੀ ਮੈਂਬਰ ਸੁੱਚਾ ਰਾਮ ਮੌਲੀ, ਚਰਨਜੀਤ ਸਿੰਘ, ਰੇਸ਼ਮ ਸਿੰਘ, ਕੁਲਦੀਪ ਚੰਦ, ਬਲਵਿੰਦਰ ਕੁਮਾਰ, ਪਰਮਜੀਤ, ਰਾਹੀ ਕੁਮਾਰ, ਜਸਵਿੰਦਰ ਕੁਮਾਰ, ਤੇਜਾ ਸਿੰਘ, ਪਵਨ ਕੁਮਾਰ ਜੀਤਾ, ਵਿਵੇਕ ਕੁਮਾਰ, ਸੱਜਣ ਕੁਮਾਰ, ਹਰਦੀਪ ਕੁਮਾਰ ਦੀਪੀ, ਦਰਸ਼ਨ ਕਾਂਗਰਸੀ ਸਮਰਥਕ ਰਾਮ, ਹੁਸੈਨ ਬੱਗਾ, ਪ੍ਰੇਮ ਕੁਮਾਰ, ਗੁਰਦੀਪ ਦੀਪਾ, ਹਰਜਿੰਦਰ, ਰਛਪਾਲ ਕੁਮਾਰ, ਬਲਕਾਰ ਸਿੰਘ ਤੇ ਹੋਰ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ। ਇਸੇ ਤਰ੍ਹਾਂ ਪਿੰਡ ਮਲਿਕਪੁਰ ਵਿੱਚ ਦਿਲਬਾਗ ਸਿੰਘ, ਸ਼ਾਦੀ ਰਾਮ, ਪਲਵਿੰਦਰ ਸਿੰਘ, ਜੱਸੂ, ਭੁਪਿੰਦਰ ਸਿੰਘ, ਪ੍ਰੀਤਮ ਸਿੰਘ ਸਮੇਤ ਕਾਂਗਰਸੀ ਵਰਕਰਾਂ ਤੇ ਪਰਿਵਾਰ ਨੇ ਐੱਸ. , ਸਿਮਰਨ ਸਿੰਘ, ਬਬਲਾ ਬਾਜਵਾ, ਹੈਪੀ ਨੰਬਰਦਾਰ, ਬਲਬੀਰ ਸਿੰਘ ਅਤੇ ਹੋਰ ਆਗੂ ਕਾਂਗਰਸ ਨੂੰ ਅਲਵਿਦਾ ਕਹਿ ਕੇ ‘ਆਪ’ ’ਚ ਸ਼ਾਮਲ ਹੋ ਗਏ। ਕਾਂਗਰਸੀ ਵਰਕਰਾਂ ਨੇ ਕਿਹਾ ਕਿ ਮੌਜੂਦਾ ਵਿਧਾਇਕ ਨੇ ਕਦੇ ਵੀ ਵਰਕਰਾਂ ਦੀ ਪ੍ਰਵਾਹ ਨਹੀਂ ਕੀਤੀ, ਜਿਸ ਕਾਰਨ ਫਗਵਾੜਾ ’ਚੋਂ ਕਾਂਗਰਸ ਦਾ ਸਫਾਇਆ ਹੋ ਜਾਵੇਗਾ। ਸ੍ਰੀ ਮਾਨ ਨੇ ਕਾਂਗਰਸੀ ਵਰਕਰਾਂ ਦਾ ਪਾਰਟੀ ’ਚ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪਾਰਟੀ ’ਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ।
ਉਨ੍ਹਾਂ ਸਮੂਹ ਵਰਕਰਾਂ ਤੇ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ’ਚ ਸ਼ਾਮਲ ਹੋਣ ਲਈ ਉਹ ਨਿੱਜੀ ਤੌਰ ’ਤੇ ਸਾਰਿਆਂ ਦੇ ਰਿਣ੍ਹੀ ਹਨ। ਇਸ ਮੌਕੇ ਕ੍ਰਿਸ਼ਨ ਕੁਮਾਰ ਹੀਰੋ, ਹਰਨੂਰ ਸਿੰਘ ਹਰਜੀ ਮਾਨ ਵੀ ਹਾਜ਼ਰ ਸਨ।