ਪੱਤਰ ਪ੍ਰੇਰਕ
ਹੁਸ਼ਿਆਰਪੁਰ, 18 ਜੁਲਾਈ
ਰੋਟਰੀ ਕਲੱਬ ਹੁਸ਼ਿਆਰਪੁਰ ਸੈਂਟਰਲ ਦਾ ਇੰਸਟਾਲੇਸ਼ਨ ਸਮਾਰੋਹ ਅੱਜ ਇੱਥੇ ਹੋਇਆ ਜਿਸ ਦੌਰਾਨ ਭੁਪਿੰਦਰ ਕੁਮਾਰ ਨੂੰ ਸਾਲ 2022-23 ਲਈ ਦੁਬਾਰਾ ਪ੍ਰਧਾਨ ਅਤੇ ਜਰਨੈਲ ਸਿੰਘ ਨੂੰ ਸਕੱਤਰ ਨਿਯੁਕਤ ਕੀਤਾ ਗਿਆ। ਸਮਾਰੋਹ ’ਚ ਸਹਾਇਕ ਗਵਰਨਰ ਰਾਜਨ ਸੈਣੀ ਅਤੇ ਕਲੱਬ ਟਰੇਨਰ ਹਰਸ਼ਿਵੰਦਰ ਸਿੰਘ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਇਸ ਮੌਕੇ ਬੋਲਦਿਆਂ ਸਕੱਤਰ ਵਿਸ਼ਾਲ ਠਾਕੁਰ ਅਤੇ ਰਾਜਨ ਸੈਣੀ ਨੇ ਕਲੱਬ ਦੁਆਰਾ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਕਲੱਬ ਮੈਂਬਰ ਪਵਨ ਕੁਮਾਰ, ਦਵਿੰਦਰ ਕੁਮਾਰ ਸ਼ਰਮਾ, ਮੋਹਿਤ ਸੈਣੀ, ਗੌਰਵ ਭੱਲਾ, ਵਿਸ਼ਾਲ ਠਾਕੁਰ, ਵਿਜੇ ਕੁਮਾਰ, ਸੰਦੀਪ ਸਹਿਗਲ ਮੌਜੂਦ ਸਨ।