ਆਦਮਪੁਰ ਦੋਆਬਾ (ਜਲੰਧਰ): ਡੇਰਾ ਬਾਬਾ ਜਸਦੇਵ ਜੀ ਜਠੇਰੇ ਬੰਗੜਾਂ ਦੇ ਪਾਸਲਾ ਵਿਖੇ ਬੰਗੜ ਗੋਤ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ 5 ਨਵੰਬਰ ਕਰਵਾਇਆ ਜਾ ਰਿਹਾ ਹੈ। ਸਭਾ ਪ੍ਰਧਾਨ ਲੇਖ ਰਾਜ ਬੰਗੜ ਜਮਾਲਪੁਰ ਫਗਵਾੜਾ, ਵਾਈਸ ਪ੍ਰਧਾਨ ਹਰਬੰਸ ਲਾਲ ਤਲਵਣ ਨੇ ਦੱਸਿਆ ਕਿ 3 ਨਵੰਬਰ ਦਿਨ ਵੀਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 5 ਨਵੰਬਰ ਭੋਗ ਪਾਏ ਜਾਣਗੇ। ਭੋਗ ਉਪਰੰਤ 11 ਵਜੇ ਕੀਰਤਨ ਹੋਵੇਗਾ ਅਤੇ 11:30 ਵਜੇ ਸੱਭਿਆਚਾਰਕ ਪ੍ਰੋਗਰਾਮ ਵਿੱਚ ਗਾਇਕ ਫ਼ਿਰੋਜ਼ ਖ਼ਾਨ , ਮਲਕੀਤ ਗਿੱਲ, ਅੰਜੂ ਮਾਨ, ਵਿੱਕੀ ਬਹਾਦਰਕੇ ਵੱਲੋਂ ਆਪਣੇ ਫ਼ਨ ਦਾ ਮੁਜ਼ਾਹਰਾ ਕਰਨਗੇ। -ਪੱਤਰ ਪ੍ਰੇਰਕ