ਗੜ੍ਹਸ਼ੰਕਰ: ਸ਼੍ਰੋਮਣੀ ਬਾਲ ਸਾਹਿਤ ਐਵਾਰਡ ਜੇਤੂ ਅਧਿਆਪਕ ਬਲਜਿੰਦਰ ਮਾਨ ਨੇ ਸਰਕਾਰੀ ਮਿਡਲ ਸਕੂਲ ਭਾਰਟਾ ਗਣੇਸ਼ਪੁਰ ਤੋਂ ਆਪਣੀ ਸੇਵਾਮੁਕਤੀ ਮੌਕੇ ਸਕੂਲ ਦੇ ਪ੍ਰਬੰਧਕਾਂ ਨੂੰ ਵਿਦਿਆਰਥੀਆਂ ਦੀ ਭਲਾਈ ਲਈ 52 ਹਜ਼ਾਰ ਦੀ ਐੱਫਡੀ ਭੇਟ ਕੀਤੀ। ਇਸ ਮੌਕੇ ਪਿੰਡ ਦੇ ਸਰਪੰਚ ਰਛਪਾਲ ਸਿੰਘ ਪਾਲੀ ਅਤੇ ਐੱਸਐੱਮਸੀ ਦੇ ਚੇਅਰਪਰਸਨ ਮਨਜੀਤ ਕੌਰ ਨੇ ਕਿਹਾ ਕਿ ਬਲਜਿੰਦਰ ਮਾਨ ਨੇ ਮੁੱਖ ਅਧਿਆਪਕ ਵਜੋਂ ਸਕੂਲ ਨੂੰ ਦਿੱਤੀਆਂ ਸੇਵਾਵਾਂ ਨਾਲ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕੀਤਾ ਹੈ। ਇਸ ਮੌਕੇ ਸਟਾਫ ਮੈਂਬਰ ਗੁਰਪ੍ਰੀਤ ਕੌਰ, ਸਤਵੀਰ ਕੌਰ, ਪਵਨ ਕੁਮਾਰ ਅਤੇ ਮਨਜਿੰਦਰ ਸਿੰਘ ਹਾਜ਼ਰ ਸਨ। -ਪੱਤਰ ਪ੍ਰੇਰਕ