ਨਿੱਜੀ ਪੱਤਰ ਪ੍ਰੇਰਕ
ਜਲੰਧਰ, 16 ਮਈ
ਪੰਜਾਬੀ ਅੰਤਰਰਾਸ਼ਟਰੀ ਸਾਹਿਤਕ ਮੰਚ ਸਾਂਝਾਂ ਪਿਆਰ ਦੀਆਂ ਵੱਲੋਂ ਸਥਾਨਕ ਵਿਰਸਾ ਵਿਹਾਰ ਵਿਚ ਸਾਹਿਤਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ‘ਗ਼ਜ਼ਲ ਸਮਰਾਟ ਐਵਾਰਡ 2021’ ਸ਼ਾਇਰ ਬਲਵੀਰ ਸਿੰਘ ਸੈਣੀ ਨੂੰ ਅਤੇ ‘ਗ਼ਜ਼ਲ ਸਮਰਾਟ ਐਵਾਰਡ 2022’ ਸ਼ਾਇਰ ਅਮਰ ਸੂਫੀ ਨੂੰ ਦਿੱਤਾ ਗਿਆ। ਇਸੇ ਦੌਰਾਨ ਗ਼ਜ਼ਲ ਅਤੇ ਕਵਿਤਾ ਦੇ ਖੇਤਰ ਵਿਚ ਯੋਗਦਾਨ ਪਾਉਣ ਲਈ ਪ੍ਰੋਫੈਸਰ ਸਾਧੂ ਸਿੰਘ, ਜਗਦੀਸ਼ ਰਾਣਾ, ਸੁਖਚਰਨ ਸਿੰਘ ਸਿੱਧੂ ਅਤੇ ਰਾਜਦੀਪ ਤੂਰ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਖਚਰਨ ਸਿੰਘ ਸਿੱਧੂ ਦੀ ਗ਼ਜ਼ਲ ਪੁਸਤਕ ‘ਅਹਿਸਾਸ ਦੇ ਪਲਾਂ ’ਚੋਂ’ ਨੂੰ ਲੋਕ ਅਰਪਣ ਵੀ ਕੀਤਾ ਗਿਆ। ਕੁਲਵਿੰਦਰ ਕੰਵਲ ਦੀ ਅਗਵਾਈ ਵਿੱਚ ਕਰਵਾਏ ਗਏ ਇਸ ਸਮਾਗਮ ਦੀ ਪ੍ਰਧਾਨਗੀ ਗੁਰਦਿਆਲ ਰੌਸ਼ਨ, ਪ੍ਰੋਫੈਸਰ ਸਾਧੂ ਸਿੰਘ, ਬਲਵੀਰ ਸਿੰਘ ਸੈਣੀ, ਅਮਰ ਸੂਫੀ ਅਤੇ ਮੋਹਨ ਬੇਗੋਵਾਲ ਨੇ ਕੀਤੀ। ਸਮਾਗਮ ਦੌਰਾਨ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿਚ ਗੁਰਦਿਆਲ ਰੌਸ਼ਨ, ਬਲਵੀਰ ਸਿੰਘ ਸੈਣੀ, ਪ੍ਰੋਫੈਸਰ ਸਾਧੂ ਸਿੰਘ, ਅਮਰ ਸੂਫੀ, ਗੁਰਦੀਪ ਭਾਟੀਆ ਤੇ ਤਰਸੇਮ ਨੂਰ ਆਦਿ ਨੇ ਕਵਿਤਾਵਾਂ ਪੇਸ਼ ਕੀਤੀਆਂ।