ਸੌ ਫੁੱਟ ਡੂੰਘੇ ਬੋਰਵੈੱਲ ’ਚ ਡਿੱਗ ਕੇ ਬੱਚੇ ਦੀ ਮੌਤ

ਬੱਚੇ ਪਿੱਛੇ ਆਵਾਰਾ ਕੁੱਤੇ ਪੈ ਜਾਣ ਕਾਰਨ ਵਾਪਰਿਆ ਹਾਦਸਾ

ਸੌ ਫੁੱਟ ਡੂੰਘੇ ਬੋਰਵੈੱਲ ’ਚ ਡਿੱਗ ਕੇ ਬੱਚੇ ਦੀ ਮੌਤ

ਹੁਸ਼ਿਆਰਪੁਰ ’ਚ ਬੋਰਵੈੱਲ ’ਚ ਡਿੱਗੇ ਬੱਚੇ ਨੂੰ ਬਾਹਰ ਕੱਢਣ ’ਚ ਜੁਟੀ ਹੋਈ ਐੱਨਡੀਆਰਐਫ ਦੀ ਟੀਮ।

ਹਰਪ੍ਰੀਤ ਕੌਰ/ਜਗਜੀਤ ਸਿੰਘ

ਹੁਸ਼ਿਆਰਪੁਰ/ਮੁਕੇਰੀਆਂ, 22 ਮਈ

ਹੁਸ਼ਿਆਰਪੁਰ ਜ਼ਿਲ੍ਹੇ ਦੇ ਗੜਦੀਵਾਲਾ ਨੇੜਲੇ ਪਿੰਡ ਖਿਆਲਾ ਬੁਲੰਦਾ ’ਚ ਪਰਵਾਸੀ ਪਰਿਵਾਰ ਦੇ 6 ਸਾਲਾ ਬੱਚੇ ਦੀ ਕਰੀਬ 100 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਛਾਣ ਰਿਤਿਕ ਵਜੋਂ ਹੋਈ ਹੈ। ਬੋਰਵੈੱਲ ’ਚੋਂ ਬਾਹਰ ਕੱਢਣ ਤੋਂ ਤੁਰੰਤ ਬਾਅਦ ਬੱਚੇ ਨੂੰ ਹਸਪਤਾਲ ਲਈ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਰਿਤਿਕ ਦੀ ਲਾਸ਼ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਨੂੰ ਸੌਂਪੀ ਜਾਵੇਗੀ। ਰਿਤਿਕ ਨੂੰ ਵੀ ਉਸੇ ਜਵਾਨ ਗੁਰਿੰਦਰ ਸਿੰਘ ਨੇ ਬੋਰਵੈੱਲ ’ਚੋਂ ਬਾਹਰ ਕੱਢਿਆ ਜਿਸ ਨੇ ਸੰਗਰੂਰ ਦੇ ਫਤਿਹਵੀਰ ਨੂੰ ਬੋਰਵੈੱਲ ’ਚੋਂ ਬਾਹਰ ਕੱਢਿਆ ਸੀ। ਫੌਜ, ਕੌਮੀ ਰਾਹਤ ਬਲ (ਐੱਨਡੀਆਰਐਫ) ਜ਼ਿਲ੍ਹਾ ਪੁਲੀਸ ਅਤੇ ਸਥਾਨਕ ਵਲੰਟੀਅਰਾਂ ਨੇ ਬੱਚੇ ਨੂੰ ਬੋਰਵੈੱਲ ਵਿੱਚੋਂ ਜਿਊਂਦਾ ਕੱਢਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਹੀਂ ਹੋ ਸਕੇ।

ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ 9 ਵਜੇ ਪਰਵਾਸੀ ਮਜ਼ਦੂਰ ਰਾਜਿੰਦਰ ਸਿੰਘ ਦਾ 6 ਸਾਲਾ ਬੇਟਾ ਰਿਤਿਕ ਰੋਸ਼ਨ ਜੋ ਕਿ ਥੋੜਾ ਮੰਦਬੁੱਧੀ ਸੀ, ਖੇਤਾਂ ਵਿੱਚ ਖੇਡ ਰਿਹਾ ਸੀ। ਉਸ ਪਿੱਛੇ ਪਏ ਆਵਾਰਾ ਕੁੱਤਿਆਂ ਤੋਂ ਬਚਣ ਲਈ ਉਹ ਖੇਤਾਂ ਵਿਚਲੇ ਇੱਕ ਬੋਰਵੈੱਲ ਦੀ ਪਾਈਪ ਉੱਤੇ ਚੜ੍ਹ ਗਿਆ। ਬੋਰਵੈੱਲ ਸਾਦੀ ਬੋਰੀ ਨਾਲ ਢੱਕਿਆ ਹੋਇਆ ਸੀ ਜੋ ਬੱਚੇ ਚੜ੍ਹਨ ਕਾਰਨ ਫਟ ਗਈ ਤੇ ਰਿਤਿਕ ਬੋਰਵੈੱਲ ਵਿੱਚ ਜਾ ਡਿੱਗਿਆ। ਉਸ ਦੀ ਭੈਣ ਵੱਲੋਂ ਰਿਤਿਕ ਨੂੰ ਬੋਰਵੈੱਲ ਵਿੱਚ ਡਿੱਗਦਿਆਂ ਦੇਖ ਕੇ ਪਾਏ ਰੌਲੇ ਕਾਰਨ ਲੋਕ ਇਕੱਠੇ ਹੋ ਗਏ। ਸੂਚਨਾ ਮਿਲਣ ’ਤੇ ਪੁੱਜੇ ਬਾਬਾ ਦੀਪ ਸਿੰਘ ਸੇਵਾ ਦਲ ਗੜਦੀਵਾਲਾ ਦੇ ਵਾਲੰਟੀਅਰਾਂ ਨੇ ਬੱਚੇ ਨੂੰ ਬੋਰਵੈਲ ਵਿੱਚੋਂ ਕੱਢਣ ਦੇ ਯਤਨ ਅਰੰਭੇ ਅਤੇ ਉੱਥੇ ਆਕਸੀਜ਼ਨ ਸਿਲੰਡਰ ਤੇ ਹੋਰ ਸਾਜੋ-ਸਾਮਾਨ ਦਾ ਪ੍ਰਬੰਧ ਕਰ ਲਿਆ ਗਿਆ। ਆਕਸੀਜਨ ਸਿਲੰਡਰ ਅਤੇ ਕੈਮਰਾ ਬੋਰਵੈੱਲ ’ਚ ਪਾਇਆ ਗਿਆ। ਕੈਮਰੇ ਰਾਹੀਂ ਬੱਚੇ ਦੀ ਹਰ ਹਰਕਤ ’ਤੇ ਨਜ਼ਰ ਰੱਖੀ ਜਾ ਰਹੀ ਜਾ ਰਹੀ ਸੀ। ਇਸੇ ਦੌਰਾਨ ਜ਼ਿਲ੍ਹਾ ਪ੍ਰਸਾਸ਼ਨ ਨੇ ਵੀ ਉੱਚੀ ਬੱਸੀ ਤੋਂ ਫੌਜ ਤੇ ਪਠਾਨਕੋਟ ਤੋਂ ਐੱਨਡੀਆਰਐੱਫ ਦੀ ਟੀਮ ਬੁਲਾ ਕੇ ਬਚਾਅ ਮੁਹਿੰਮ ਸ਼ੁਰੂ ਕਰਵਾਈ। ਪਹਿਲਾਂ ਬੱਚੇ ਨੂੰ ਪਾਈਪਾਂ ਰਾਹੀਂ ਬਾਹਰ ਖਿੱਚਣ ਦੀ ਕੋਸ਼ਿਸ਼ ਕੀਤੀ ਗਈ, ਪਰ ਕਾਮਯਾਬੀ ਨਾ ਮਿਲੀ। ਫਿਰ ਜੇਸੀਬੀ ਮਸ਼ੀਨ ਨਾਲ ਬੋਰਵੈੱਲ ਦੇ ਨਾਲ ਨਾਲ ਖਾਈ ਪੁੱਟਣੀ ਸ਼ੁਰੂ ਕੀਤੀ ਗਈ, ਪਰ ਆਖਿਰਕਾਰ ਪਾਈਪ ਰਾਹੀਂ ਹੀ ਰੱਸੀ ਪਾ ਕੇ ਬੱਚੇ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਬਾਹਰ ਕੱਢ ਕੇ ਤੁਰੰਤ ਸਿਵਲ ਹਸਪਤਾਲ ਹੁਸ਼ਿਆਰਪੁਰ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮੌਕੇ ’ਤੇ ਪੁੱਜੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਸਰਕਾਰ ਵੱਲੋਂ ਪੀੜਤ ਪਰਿਵਾਰ ਨੂੰ ਦੋ ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦਿੱਤੀ ਜਾਵੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਘਟਨਾ ’ਤੇ ਦੁੱਖ ਪ੍ਰਗਟ ਕਰਦਿਆਂ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ। ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਦੱਸਿਆ ਕਿ ਮੁੱਢਲੇ ਤੌਰ ’ਤੇ ਸਾਹਮਣੇ ਆਏ ਤੱਥਾਂ ਅਨੁਸਾਰ ਬੱਚੇ ਦੀ ਮੌਤ ਦਮ ਘੁੱਟਣ ਨਾਲ ਹੋਈ ਹੈ। ਉਨ੍ਹਾਂ ਕਿਹਾ ਕਿ ਅਣਗਹਿਲੀ ਵਰਤਣ ਵਾਲੇ ਬੋਰਵੈੱਲ ਦੇ ਮਾਲਕ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਮ੍ਰਿਤਕ ਬੱਚੇ ਦੀ ਮਾਤਾ ਬਿਮਲਾ ਅਤੇ ਪਿੰਡ ਰਾਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਰਿਤਿਕ ਨੂੰ ਬਚਾਉਣ ਲਈ ਚੁੰਨੀਆਂ ਬੰਨ੍ਹ ਕੇ ਲਟਕਾਈਆਂ ਤਾਂ ਜੋ ਉਸ ਨੂੰ ਬਾਹਰ ਕੱਢਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਬੱਚਾਂ ਪਹਿਲਾਂ ਕਾਫੀ ਦੇਰ ਤੱਕ ਹਰਕਤ ਕਰ ਰਿਹਾ ਸੀ ਅਤੇ ਆਵਾਜ਼ ਸੁਣਾਈ ਦੇ ਰਹੀ ਸੀ, ਪਰ ਬਾਅਦ ਵਿੱਚ ਖਾਮੋਸ਼ ਹੋ ਗਿਆ। ਪਰਿਵਾਰ ਨੇ ਮੰਗ ਕੀਤੀ ਕਿ ਦੇਸ਼ ਅੰਦਰ ਬੋਰਵੈੱਲ ਵਿੱਚ ਬੱਚੇ ਡਿੱਗਣ ਦੀਆਂ ਘਟਨਾਵਾਂ ’ਤੇ ਰੋਕ ਲਗਾਉਣ ਲਈ ਸਖਤ ਕਦਮ ਚੁੱਕੇ ਜਾਣ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All