ਨਿੱਜੀ ਪੱਤਰ ਪ੍ਰੇਰਕ
ਜਲੰਧਰ, 8 ਅਪਰੈਲ
ਇੱਥੇ ਅਦਾਲਤੀ ਕੰਪਲੈਕਸ ਵਿੱਚੋਂ ਇੱਕ ਮੁਲਜ਼ਮ ਨੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ। ਮੁਲਜ਼ਮ ਨੂੰ ਲੁੱਟ-ਖੋਹ ਦੇ ਮਾਮਲੇ ਵਿੱਚ ਭੋਗਪੁਰ ਪੁਲੀਸ ਨੇ ਕਾਬੂ ਕੀਤਾ ਸੀ। ਪੁਲੀਸ ਜਦੋਂ ਉਕਤ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ੀ ’ਤੇ ਲੈ ਕੇ ਆਈ ਤਾਂ ਉਸ ਨੇ ਪਹਿਲੀ ਮੰਜ਼ਿਲ ਤੋਂ ਭੱਜਣ ਦੀ ਕੋਸ਼ਿਸ਼ ਕੀਤੀ। ਮੁਲਾਜ਼ਮਾਂ ਵੱਲੋਂ ਰੌਲਾ ਪਾਏ ਜਾਣ ’ਤੇ ਹੇਠਾਂ ਡਿਊਟੀ ’ਤੇ ਖੜ੍ਹੇ ਪੁਲੀਸ ਮੁਲਾਜ਼ਮਾਂ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ। ਮੁਲਜ਼ਮ ਦੀ ਪਛਾਣ ਭਟਨੂਰਾ ਕਲਾਂ ਪਿੰਡ ਦੇ ਵਸਨੀਕ ਵਰਿੰਦਰ ਕੁਮਾਰ ਵਜੋਂ ਹੋਈ। ਮੁਲਜ਼ਮ ਪੁਲੀਸ ਮੁਲਾਜ਼ਮ ਤੋਂ ਹੱਥ ਛੁਡਾ ਕੇ ਭੱਜ ਲਿਆ। ਰੌਲਾ ਸੁਣ ਕੇ ਚੌਕਸ ਹੋਏ ਪੀਸੀਆਰ ਮੁਲਾਜ਼ਮਾਂ ਨੇ ਉਸ ਨੂੰ ਗੇਟ ਕੋਲੋਂ ਕਾਬੂ ਕਰ ਲਿਆ।