ਪੱਤਰ ਪ੍ਰੇਰਕ
ਸ਼ਾਹਕੋਟ, 8 ਮਈ
ਵਿਸ਼ਵ ਅਥਲੈਟਿਕਸ ਦਿਵਸ ਮੌਕੇ ਬੇਰੀਜ਼ ਗਲੋਬਲ ਡਿਸਕਵਰੀ ਸਕੂਲ ਮਲਸੀਆਂ ਵਿੱਚ ਟਰੱਸਟੀ ਰਾਮ ਮੂਰਤੀ, ਖੇਡ ਵਿਭਾਗ ਦੇ ਮੁਖੀ ਰਵਿੰਦਰ ਸਿੰਘ, ਆਸ਼ਾ ਰੰਧਾਵਾ, ਤੇਜਪਾਲ ਸਿੰਘ ਅਤੇ ਹਰਮਿੰਦਰ ਸਿੰਘ ਦੀ ਅਗਵਾਈ ਵਿਚ ਵਿਦਿਆਰਥੀਆਂ ਦੇ ਅਥਲੈਟਿਕਸ ਮੁਕਾਬਲੇ ਕਰਵਾਏ ਗਏ। ਪ੍ਰਿੰਸੀਪਲ ਸੰਦੀਪ ਕੌਰ ਨੇ ਦੱਸਿਆ ਕਿ ਇਸ ਮੌਕੇ ਲੜਕਿਆਂ ਦੀ 200 ਮੀਟਰ ਦੀ ਦੌੜ ’ਚ ਕਰਨਜੋਤ ਸਿੰਘ ਨੇ ਪਹਿਲਾ, ਰਣਵੀਰ ਸਿੰਘ ਨੇ ਦੂਜਾ ਅਤੇ ਕਰਨਪ੍ਰੀਤ ਸਿੰਘ ਨੇ ਤੀਜਾ, ਲੰਬੀ ਛਾਲ ’ਚ ਰਾਜਵਿੰਦਰ ਸਿੰਘ ਨੇ ਪਹਿਲਾ, ਬਲਕਾਰ ਸਿੰਘ ਨੇ ਦੂਜਾ ਅਤੇ ਨਵਰਾਜ ਸਿੰਘ ਨੇ ਤੀਜਾ, ਲੜਕੀਆਂ ਦੀ ਲੰਬੀ ਛਾਲ ਦੇ ਮੁਕਾਬਲੇ ’ਚ ਸ਼ਵੇਤਾ ਨੇ ਪਹਿਲਾ, ਮਨਬੀਰ ਕੌਰ ਨੇ ਦੂਜਾ ਅਤੇ ਗੁਰਸਿਮਰਨ ਕੌਰ ਨੇ ਤੀਜਾ ਅਤੇ 100 ਦੀ ਮੀਟਰ ਦੌੜ ’ਚ ਕਿਰਨਦੀਪ ਕੌਰ ਨੇ ਪਹਿਲਾ, ਕੋਮਲਦੀਪ ਕੌਰ ਨੇ ਦੂਜਾ ਅਤੇ ਜਸ਼ਨਜੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਫੀਨਿਕਸ ਹਾਊਸ ਨੇ ਓਵਰਆਲ ਟਰਾਫੀ ’ਤੇ ਕਬਜ਼ਾ ਕੀਤਾ। ਖੇਡ ਪ੍ਰਬੰਧਕ ਕੋਮਲਪ੍ਰੀਤ ਕੌਰ, ਦੀਪਕ ਸ਼ਰਮਾ, ਪੂਨਮ ਤਲਵਾੜ, ਅਕਾਂਕਸ਼ਾ ਗੁਪਤਾ, ਅਰਜੁਨ ਸ਼ਰਮਾ, ਮੰਜੂ ਅਤੇ ਸੰਜੇ ਸ਼ਰਮਾ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ।