ਦਲੇਰ ਸਿੰਘ ਚੀਮਾ
ਭੁਲੱਥ, 30 ਜੂਨ
ਦਾਣਾ ਮੰਡੀ ਭੁਲੱਥ ਦੇ ਫੜ੍ਹਾਂ ਵਿੱਚ ਮੱਕੀ ਦੀ ਫਸਲ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਤੇ ਮੱਕੀ ਦੀ ਫਸਲ ਦੀ ਐੱਮਐੱਸਪੀ ਤਾ ਕੀ ਮਿਲਣੀ ਹੈ ਕੋਈ ਮੰਡੀ ਵਿੱਚ ਖ਼ਰੀਦਦਾਰ ਹੀ ਨਹੀਂ ਹੈ। ਬੇਕਦਰੀ ਬਾਰੇ ਤੱਥਾਂ ਨੂੰ ਜਾਣਨ ਲਈ ਜਾ ਕੇ ਦੇਖਿਆ ਕਿ ਮੱਕੀ ਦੇ ਦਾਣਿਆਂ ਦੀਆਂ ਢੇਰੀਆਂ ਲੱਗੀਆਂ ਹੋਈਆਂ ਸਨ ਤੇ ਕੁੱਝ ਮਜ਼ਦੂਰਾਂ ਵਲੋਂ ਫੜ੍ਹਾਂ ਵਿਚ ਮੱਕੀ ਨੂੰ ਸੁਕਾਉਣ ਲਈ ਖਿਲਾਰਿਆ ਜਾ ਰਿਹਾ ਸੀ।
ਆੜ੍ਹਤੀ ਸਨੀ ਬਹਿਲ ਨੇ ਦੱਸਿਆ ਕਿ ਮੱਕੀ ਦੀ ਸਰਕਾਰੀ ਖਰੀਦ ਕਦੀ ਵੀ ਨਹੀਂ ਹੁੰਦੀ ਤੇ ਵਪਾਰੀ ਮੌਕੇ ਮੁਤਾਬਕ ਰੇਟ ਦਿੱਤਾ ਜਾਂਦਾ ਹੈ। ਪੰਜਾਬ ਜੱਟ ਸਭਾ ਦੇ ਜ਼ਿਲ੍ਹਾ ਪ੍ਰਧਾਨ ਪ੍ਰੀਤਮ ਸਿੰਘ ਚੀਮਾ ਤੇ ਸੁਖਪਾਲ ਸਿੰਘ ਖਹਿਰਾ ਦੇ ਸਿਆਸੀ ਸਕੱਤਰ ਨੇ ਦੱਸਿਆ ਕਿ ਭਵਿੱਖ ਵਿੱਚ ਮੱਕੀ ਵਾਂਗ ਦੂਜੀਆਂ ਫ਼ਸਲਾਂ ਦੀ ਕੀਮਤ ਵੀ ਵਪਾਰੀ ਦੇ ਰਹਿਮੋ ਕਰਮ ਤੇ ਹੋਵੇਗੀ ਕਿਉਂਕਿ ਫ਼ਸਲਾਂ ਦੀ ਖਰੀਦ ਤੇ ਮੰਡੀ ਪ੍ਰਬੰਧਨ ਲਈ ਲਿਆਂਦੇ ਆਰਡੀਨੈਂਸ ਕਿਸਾਨਾਂ ਦੀ ਹਾਲਤ ਲਈ ਬਦਤਰ ਹੋ ਜਾਵੇਗੀ।