ਪੱਤਰ ਪ੍ਰੇਰਕ
ਆਦਮਪੁਰ ਦੋਆਬਾ, 16 ਅਕਤੂਬਰ
ਪੁਲੀਸ ਨੇ ਇੱਕ ਵਿਅਕਤੀ ਨੂੰ ਹੈਰੋਇਨ, ਮੋਬਾਇਲ ਫੋਨ, ਘੜੀਆਂ ਤੇ ਡਰੱਗ ਮਨੀ ਸਣੇ ਗ੍ਰਿਫ਼ਤਾਰ ਕੀਤਾ ਹੈ। ਏ.ਐੱਸ.ਆਈ. ਰਵਿੰਦਰ ਸਿੰਘ ਨੇ ਗਸ਼ਤ ਦੌਰਾਨ ਪਿੰਡ ਡਰੋਲੀ ਕਲਾਂ ’ਚ ਹਾਜ਼ਰ ਸੀ ਤਾਂ ਡਰੋਲੀ ਵੱਲੋਂ ਪੈਦਲ ਆ ਰਹੇ ਇਕ ਨੌਜਵਾਨ ਦੀ ਸ਼ੱਕ ਦੇ ਆਧਾਰ ’ਤੇ ਤਲਾਸ਼ੀ ਲੈਣ ’ਤੇ 10 ਗ੍ਰਾਮ ਹੈਰੋਇਨ, 23 ਹਜ਼ਾਰ 350 ਰੁਪਏ ਡਰੱਗ ਮਨੀ, 3 ਮੋਬਾਈਲ ਫੋਨ, 3 ਘੜੀਆਂ ਅਤੇ ਕੰਪਿਊਟਰ ਕੰਡਾ ਬਰਾਮਦ ਕੀਤਾ ਗਿਆ। ਗ੍ਰਿਫ਼ਤਾਰ ਕੀਤੇ ਵਿਅਕਤੀ ਨੇ ਆਪਣਾ ਨਾਂ ਮਨਪ੍ਰੀਤ ਸਿੰਘ ਉਰਫ ਮੰਗੂ ਪੁੱਤਰ ਪਿਆਰਾ ਸਿੰਘ ਵਾਸੀ ਡਰੋਲੀ ਕਲਾਂ ਥਾਣਾ ਆਦਮਪੁਰ ਦੱਸਿਆ। ਜਿਸ ’ਤੇ ਐਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।