ਪੱਤਰ ਪ੍ਰੇਰਕ
ਸ਼ਾਹਕੋਟ,16 ਦਸੰਬਰ
ਲੁੱਟ-ਖੋਹ ਦੀ ਝੂਠੀ ਸੂਚਨਾ ਦੇਣ ਵਾਲੇ ਨੂੰ ਸ਼ਾਹਕੋਟ ਪੁਲੀਸ ਨੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਐਸ.ਐਚ.ਓ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਹਰਦੀਪ ਸਿੰਘ ਵਾਸੀ ਸਹਿਝੰਗੀ ਥਾਣਾ ਲਾਬੜਾਂ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਸੀ ਕਿ ਉਹ ਆਪਣੇ ਟ੍ਰੈਕਟਰ/ਟਰਾਲੀ ਨੂੰ ਲੈ ਕੇ ਸਤਲੁਜ ਦਰਿਆ ਤੋਂ ਰੇਤਾ ਲੈਣ ਲਈ ਜਾ ਰਿਹਾ ਸੀ। ਜਦੋਂ ਉਹ ਰਾਸ਼ਟਰੀ ਹਾਈਵੇਅ ਦੇ ਸਲੈਚ ਪੁੱਲ ਕੋਲ ਪੁੱਜਾ ਤਾਂ ਚਾਰ ਕਾਰ ਸਵਾਰ ਟਰੈਕਟਰ ਟਰਾਲੀ ਖੋਹ ਕੇ ਲੈ ਗਏ। ਜਦੋਂ ਪੁਲੀਸ ਨੇ ਸਖਤੀ ਨਾਲ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਸ ਨੇ ਝੂਠੀ ਕਹਾਣੀ ਰਚੀ ਹੈ।