ਹਤਿੰਦਰ ਮਹਿਤਾ
ਆਦਮਪੁਰ ਦੋਆਬਾ, 4 ਜੂਨ
ਦਿ ਫੈਡਰੇਸ਼ਨ ਆਫ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵਿਜੇ ਕਾਲੜਾ ਵੱਲੋਂ ਦਿੱਤੇ ਗਏ ਸੱਦੇ ’ਤੇ ਜ਼ਿਲ੍ਹਾ ਜਲੰਧਰ ਦੇ ਉੱਪ ਪ੍ਰਧਾਨ ਰਮਨ ਪੁਰੰਗ ਬੌਬੀ ਦੀ ਅਗਵਾਈ ਹੇਠ ਆੜ੍ਹਤੀਆਂ ਐਸੋਸੀਏਸ਼ਨ ਬਲਾਕ ਆਦਮਪੁਰ ਦੀ ਮੀਟਿੰਗ ਦਾਣਾ ਮੰਡੀ ਆਦਮਪੁਰ ਵਿੱਚ ਹੋਈ। ਮੀਟਿੰਗ ਵਿੱਚ ਦਿ ਫੈਡਰੇਸ਼ਨ ਆਫ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੇ ਸੱਦੇ ’ਤੇ ਪਹਿਲੀ ਜੂਨ ਤੋਂ 6 ਜੂਨ ਤੱਕ ਮੰਡੀਆਂ ਬੰਦ ਰੱਖਣ ਦੇ ਫ਼ੈਸਲੇ ਅਧੀਨ ਆਦਮਪੁਰ ਦੇ ਸਾਰੇ ਹੀ ਆੜ੍ਹਤੀਆਂ ਨੇ ਪੂਰਨ ਤੌਰ ’ਤੇ ਮੰਡੀਆਂ ਬੰਦ ਰੱਖੀਆਂ।
ਇਸ ਮੌਕੇ ਰਮਨ ਪੁਰੰਗ ਬੌਬੀ, ਗੁਰਮੀਤ ਸਿੰਘ ਅਤੇ ਮੁਨੀਸ਼ ਗੁਪਤਾ ਨੇ ਆੜ੍ਹਤੀਆਂ ਦੀਆਂ ਮੰਗਾਂ ਨੂੰ ਪੂਰਨ ਤੌਰ ’ਤੇ ਮੰਨਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੂੰਗੀ ਦੀ ਫਸਲ ਦੀ ਖਰੀਦ ਕਰਨ ਮੌਕੇ ਆੜ੍ਹਤੀਆਂ ਨੂੰ ਬਾਹਰ ਕੱਢਣਾ, ਲੇਬਰ ਵਿੱਚ ਕਟੌਤੀ ਕਰਨਾ ਅਤੇ ਹੋਰ ਮੰਗਾਂ ਨੂੰ ਲੈ ਕੇ ਸਰਕਾਰ ਵਿਰੁੱਧ ਰੋਸ ਪਾਇਆ ਜਾ ਰਿਹਾ ਹੈ। ਇਸ ਮੌਕੇ ਆੜ੍ਹਤੀਆਂ ਅਤੇ ਮਜ਼ਦੂਰਾਂ ਨੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਪਵਨ ਅਬਟ, ਬਾਲ ਕਿਸਨ, ਵਨੀਤ ਗੁਪਤਾ, ਪ੍ਰਤਾਪ ਸਿੰਘ, ਹਰਵਿੰਦਰ ਸਿੰਘ ਢੰਡੋਰ, ਸਤਨਾਮ ਸਿੰਘ ਬਹੋਦੀਨਪੁਰ, ਅਸੀਸ ਗੁਪਤਾ, ਪ੍ਰਦੀਪ ਕੁਮਾਰ ਅਤੇ ਹੋਰ ਹਾਜ਼ਰ ਸਨ।