ਬਲਾਚੌਰ (ਨਿੱਜੀ ਪੱਤਰ ਪ੍ਰੇਰਕ): ਉਸਾਰੀ ਮਿਸਤਰੀ ਮਜ਼ਦੂਰ ਮੋਰਚੇ ਦੀ ਮੀਟਿੰਗ ਬੀਬੀ ਸ਼ਸ਼ੀ ਰਾਣਾ ਸਾਬਕਾ ਸਰਪੰਚ ਦੀ ਪ੍ਰਧਾਨਗੀ ਹੇਠ ਟੌਂਸਾ ਵਿੱਚ ਹੋਈ। ਇਸ ਮੌਕੇ ਜਥੇਬੰਦੀ ਦੇ ਸੂਬਾਈ ਪ੍ਰਧਾਨ ਕੇਵਲ ਹਜ਼ਾਰਾ ਨੇ ਕਿਹਾ ਕਿ ਕਿਰਤੀ ਧਿਰ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਜਥੇਬੰਦ ਹੋ ਕੇ ਸੰਘਰਸ਼ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਲਾਲ ਕਾਪੀਆਂ ਦੀਆਂ ਸਹੂਲਤਾਂ ਪ੍ਰਾਪਤ ਕਰਨ ਲਈ ਸਾਰੇ ਵਰਕਰ ਜਥੇਬੰਦੀ ਦੇ ਸਥਾਨਕ ਆਗੂਆਂ ਨਾਲ ਸੰਪਰਕ ਕਰਨ ਤੇ ਨਵੀਆਂ ਕਾਪੀਆਂ ਦੇ ਫਾਰਮ ਵੀ ਸਥਾਨਕ ਯੂਨਿਟ ਟੌਂਸਾ ਦੇ ਆਗੂ ਹੀ ਭਰਨਗੇ। ਉਨ੍ਹਾਂ ਭਰੋਸਾ ਦਿੱਤਾ ਕਿ ਸੂਬਾ ਯੂਨਿਟ ਹਰ ਤਰ੍ਹਾਂ ਨਾਲ ਸਥਾਨਕ ਯੂਨਿਟ ਟੌਂਸਾ ਦਾ ਸਹਿਯੋਗ ਕਰੇਗਾ।