ਪੱਤਰ ਪ੍ਰੇਰਕ
ਦਸੂਹਾ, 19 ਜੁਲਾਈ
ਇਥੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਆਖਿਆ ਕਿ ਪੰਜਾਬ ਵਿਚ ਖੇਡ ਸੰਸਕ੍ਰਿਤੀ ਨੂੰ ਸੁਰਜੀਤ ਕਰਨ ਲਈ ਸੂਬੇ ਦੇ ਪਿੰਡਾਂ ਵਿਚ ਮਲਟੀਪਰਪਜ਼ ਸਪੋਰਟਸ ਪਾਰਕ ਬਣਾਏ ਜਾ ਰਹੇ ਹਨ ਤਾਂ ਕਿ ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਵਿਚ ਲਗਾਇਆ ਜਾ ਸਕੇ। ਉਨ੍ਹਾ ਅੱਜ ਦਸੂਹਾ ਦੇ ਪਿੰਡ ਖੇੜਾ ਕੋਟਲੀ ਵਿਖੇ 52 ਲੱਖ ਰੁਪਏ ਦੀ ਲਾਗਤ ਨਾਲ ਉਸਾਰੇ ਜਾ ਰਹੇ ਮਲਟੀਪਰਪਜ਼ ਸਪੋਰਟਸ ਪਾਰਕ ਦਾ ਮੁਆਇਨਾ ਕੀਤਾ। ਇਸ ਮੌਕੇ ਵਿਧਾਇਕ ਕਰਮਬੀਰ ਘੁੰਮਣ ਤੇ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ, ਐਸ.ਡੀ.ਐਮ. ਹਰਬੰਸ ਸਿੰਘ, ਡੀਐਸਪੀ ਬਲਬੀਰ ਸਿੰਘ, ਬੀਡੀਪੀਓ ਧਨਵੰਤ ਸਿੰਘ ਰੰਧਾਵਾ ਆਦਿ ਮੌਜੂਦ ਸਨ। ਇਸ ਮੌਕੇ ਪੰਜਾਬ ਪੁਲੀਸ ਦੀ ਟੁਕੜੀ ਵੱਲੋਂ ਕੈਬਨਿਟ ਮੰਤਰੀ ਨੂੰ ਗਾਰਡ ਆਫ਼ ਆਨਰ ਵੀ ਦਿੱਤਾ ਗਿਆ।
ਮੀਤ ਹੇਅਰ ਨੇ ਕਿਹਾ ਕਿ ਖੇੜਾ ਕੋਟਲੀ ਵਿੱਚ ਬਣ ਰਹੇ ਮਲਟੀਪਰਪਜ਼ ਸਪੋਰਟਸ ਪਾਰਕ ਵਿੱਚ ਹਾਕੀ, ਫੁਟਬਾਲ, ਕ੍ਰਿਕਟ, ਬਾਸਕਟਬਾਲ, ਵਾਲੀਬਾਲ ਗਰਾਊਂਡ ਤੋਂ ਇਲਾਵਾ ਵਾਕਿੰਗ ਪਾਥ (ਮਹਿਲਾ ਤੇ ਬਜ਼ੁਰਗਾਂ ਲਈ), ਚਿਲਡਰਨ ਪਾਰਕ, ਓਪਨ ਜਿੰਮ ਤੇ ਕਰਾਸ ਫਿਟਨੈਸ ਜਿਮ ਵੀ ਬਣਨਗੇ ਜਿਸ ਦੀ ਉਸਾਰੀ 4 ਮਹੀਨਿਆਂ ਵਿੱਚ ਮੁਕੰਮਲ ਕਰ ਲਈ ਜਾਵੇਗੀ।