ਕੰਢੀ ਖੇਤਰ ਵਿਚ ਨਾਜਾਇਜ਼ ਖਣਨ ਵਿਰੁੱਧ ਅਕਾਲੀ ਨਿੱਤਰੇ

ਮੁੱਖ ਮੰਤਰੀ ਦੇ ਸਾਢੇ ਪੰਜ ਰੁਪਏ ਰੇਤ ਵੇਚਣ ਦੇ ਦਾਅਵੇ ਝੂਠੇ ਕਰਾਰ ਦਿੱਤੇ

ਕੰਢੀ ਖੇਤਰ ਵਿਚ ਨਾਜਾਇਜ਼ ਖਣਨ ਵਿਰੁੱਧ ਅਕਾਲੀ ਨਿੱਤਰੇ

ਸੁਸ਼ੀਲ ਕੁਮਾਰ ਪਿੰਕੀ ਅਤੇ ਸਰਬਜੋਤ ਸਿੰਘ ਸਾਬੀ ਸਮਰਥਕਾਂ ਨਾਲ ਸਟੋਨ ਕਰੱਸ਼ਰ ’ਤੇ ਜਾਇਜ਼ਾ ਲੈਣ ਪੁੱਜਦੇ ਹੋਏ।

ਦੀਪਕ ਠਾਕੁਰ

ਤਲਵਾੜਾ, 27 ਨਵੰਬਰ

ਮੁੱਖ ਮੰਤਰੀ ਚਨਰਜੀਤ ਸਿੰਘ ਚੰਨੀ ਦੇ ਰਾਜ ਵਿੱਚ ਕੰਢੀ ਖੇਤਰ ਵਿੱਚ ਨਾਜਾਇਜ਼ ਖਣਨ ਧੜੱਲੇ ਨਾਲ ਚੱਲ ਰਿਹਾ ਹੈ। ਮੁੱਖ ਮੰਤਰੀ ਵੱਲੋਂ ਸਾਢੇ ਪੰਜ ਰੁਪਏ ਪ੍ਰਤੀ ਫੁੱਟ ਰੇਤ ਵੇਚਣ ਦੇ ਦਾਅਵੇ ਝੂਠੇ ਅਤੇ ਖੋਖਲੇ ਸਾਬਿਤ ਹੋ ਰਹੇ ਹਨ। ਇਹ ਦਾਅਵਾ ਅੱਜ ਰੇਤੇ ਦੀ ਪੁਟਾਈ ਵਾਲੀ ਥਾਂ ’ਤੇ ਪੁੱਜ ਕੇ ਹਲਕਾ ਦਸੂਹਾ ਤੇ ਮੁਕੇਰੀਆਂ ਤੋਂ ਅਕਾਲੀ-ਬਸਪਾ ਦੇ ਉਮੀਦਵਾਰਾਂ ਸੁਸ਼ੀਲ ਕੁਮਾਰ ‘ਪਿੰਕੀ’ ਅਤੇ ਸਰਬਜੋਤ ਸਿੰਘ ‘ਸਾਬੀ’ ਨੇ ਕੀਤਾ। ਉਹ ਅੱਜ ਬਾਅਦ ਦੁਪਹਿਰ ਆਪਣੇ ਸਮਰਥਕਾਂ ਨਾਲ ਨੇੜਲੇ ਪਿੰਡ ਬਰਿੰਗਲੀ ‘ਚ ਸਵਾਂ ਦਰਿਆ ਕੰਢੇ ਸੱਤਾਧਾਰੀ ਧਿਰ ਦੇ ਵਿਧਾਇਕ ਦੇ ਚੱਲਦੇ ਕਥਿਤ ਸਟੋਨ ਕਰੱਸ਼ਰ ’ਤੇ ਪੁੱਜੇ। ਉਨ੍ਹਾਂ ਸਵਾਂ ਦਰਿਆ ‘ਚ ਚੱਲਦੇ ਕਥਿਤ ਖਣਨ ਕਾਰੋਬਾਰ ਅਤੇ ਕੁਦਰਤ ਦੇ ਕੀਤੇ ਜਾ ਰਹੇ ਘਾਣ ਦਾ ਜਾਇਜ਼ਾ ਲਿਆ। ਆਗੂਆਂ ਨੇ ਦੱਸਿਆ ਕਿ ਉਕਤ ਸਟੋਨ ਕਰੱਸ਼ਰ ਹਲ਼ਕਾ ਬਾਘਾਪੁਰਾਣਾ ਤੋਂ ਕਾਂਗਰਸੀ ਵਿਧਾਇਕ ਦਾ ਹੈ। ਉਨ੍ਹਾਂ ਮੀਡੀਆ ਸਾਹਮਣੇ ਖੁਲਾਸਾ ਕਰਦਿਆਂ ਕਿਹਾ ਕਿ ਕੰਢੀ ਇਲਾਕੇ ‘ਚ ਜੰਗਲਾਤ ਵਿਭਾਗ ਦੀ ਦਫ਼ਾ4 ਅਤੇ 5 ਲਾਗੂ ਹੈ, ਜਿਸ ਕਾਰਨ ਖ਼ੇਤਰ ‘ਚ ਕਿਸੇ ਵੀ ਤਰ੍ਹਾਂ ਦੀ ਮਾਈਨਿੰਗ ’ਤੇ ਰੋਕ ਹੈ। ਪਰ ਉਸਦੇ ਬਾਵਜੂਦ ਪ੍ਰਸ਼ਾਸਨ ਤੇ ਸਰਕਾਰ ਦੀ ਕਥਿਤ ਮਿਲੀਭੁਗਤ ਨਾਲ ਗੈਰਕਾਨੂੰਨੀ ਖਣਨ ਦਾ ਕਾਰੋਬਾਰ ਨਿਰਵਿਘਨ ਚੱਲ ਰਿਹਾ ਹੈ। ਉਨ੍ਹਾਂ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਵੱਲੋਂ ਕਰੱਸ਼ਰ ’ਤੇ 1.56 ਕਰੋੜ ਰੁਪਏ ਦਾ ਜੁਰਮਾਨਾ ਕੀਤੇ ਹੋਣ ਦਾ ਵੀ ਦਾਅਵਾ ਕੀਤਾ।

ਅਕਾਲੀ ਆਗੂ ਸਾਬੀ ਨੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਅਤੇ ਮੁੱਖ ਮੰਤਰੀ ਸ੍ਰੀ ਚੰਨੀ ਨੂੰ ਚਿਤਾਵਨੀ ਦਿੱਤੀ ਕਿ ਜੇ ਕੰਢੀ ਖ਼ੇਤਰ ਵਿੱਚ ਕੁਦਰਤ ਦਾ ਘਾਣ ਰੋਕਿਆ ਨਾ ਗਿਆ ਤਾਂ ਉਹ ਪੰਜ ਦਿਨਾਂ ਬਾਅਦ ਉਕਤ ਕਰੱਸ਼ਰ ’ਤੇ ਵੱਡੀ ਗਿਣਤੀ ਆਪਣੇ ਸਮਰਥਕਾਂ ਨਾਲ ਆਣ ਕੇ ਮੀਡੀਆ ਸਾਹਮਣੇ ਕਾਂਗਰਸ ਸਰਕਾਰ ਨੂੰ ਨੰਗਾ ਕਰਨਗੇ। ਇਸ ਮੌਕੇ ਅਕਾਲੀ ਦਲ ਤਲਵਾੜਾ ਤੇ ਹਾਜੀਪੁਰ ਦੇ ਸਰਕਲ ਪ੍ਰਧਾਨ ਦੀਪਕ ਰਾਣਾ ਅਤੇ ਲਖਵਿੰਦਰ ‘ਟਿੰਮੀ’, ਸਾਬਕਾ ਉਪ ਪ੍ਰਧਾਨ ਨਗਰ ਪੰਚਾਇਤ ਤਲਵਾੜਾ ਅਮਰਪਾਲ ਜੌਹਰ ਆਦਿ ਹਾਜ਼ਰ ਸਨ।

ਸਟੋਨ ਕਰੱਸ਼ਰ ਇੰਚਾਰਜ ਨੇ ਦੋਸ਼ਾਂ ਨੂੰ ਗਲਤ ਦੱਸਿਆ

ਬਰਾੜ ਸਟੋਨ ਕਰੱਸ਼ਰ ਦੇ ਇੰਚਾਰਜ ਬਿਕਰਮਜੀਤ ਗਰਗ ਨੇ ਅਕਾਲੀ ਆਗੂਆਂ ਵੱਲੋਂ ਲਗਾਏ ਦੋਸ਼ਾਂ ਬੇਬੁਨਿਆਦ ਦੱਸਿਆ। ਉਨ੍ਹਾਂ ਸਾਰੀਆਂ ਮਨਜ਼ੂਰੀਆਂ ਹੋਣ ਦਾ ਦਾਅਵਾ ਕੀਤਾ। ਲੰਘੇ ਦਿਨੀਂ ਬਾਘਾਪੁਰਾਣਾ ਵਿਖੇ ਮੁੱਖ ਮੰਤਰੀ ਚੰਨੀ ਦੀ ਹੋਈ ਕਾਮਯਾਬ ਰੈਲ਼ੀ ਤੋਂ ਬੁਖਲਾਏ ਅਕਾਲੀ ਝੂਠੀ ਬਿਆਨਬਾਜ਼ੀ ’ਤੇ ਉੱਤਰ ਆਏ ਹਨ। ਸਵਾਂ ਦਰਿਆ ਵਿੱਚ ਅੱਧੀ ਦਰਜਨ ਦੇ ਕਰੀਬ ਕਰੱਸ਼ਰ ਲੱਗੇ ਹੋਏ ਹਨ, ਪਰ ਉਨ੍ਹਾਂ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕੱਚਾ ਮਾਲ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਪ੍ਰਾਈਮ ਵਿਜ਼ਨ ਨਾਮਕ ਕੰਪਨੀ ਵੱਲੋਂ ਮਨਜ਼ੂਰਸ਼ੁਦਾ ਖੱਡਾਂ ਵਿੱਚੋਂ ਹੀ ਲੈ ਰਹੇ ਹਨ। ਸਵਾਂ ਦਰਿਆ ਵਿੱਚ ਪਾਏ ਵੱਡੇ ਵੱਡੇ ਟੋਇਆਂ ਤੋਂ ਸ਼੍ਰੀ ਗਰਗ ਨੇ ਅਣਜਾਣਤਾ ਪ੍ਰਗਟਾਈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਕਿਵੇਂ ਭਜਾਈਏ ਵਾਇਰਸ...

ਕਿਵੇਂ ਭਜਾਈਏ ਵਾਇਰਸ...

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਫ਼ਰਜ਼ ਨਿਭਾਉਂਦੇ ਲੋਕ

ਫ਼ਰਜ਼ ਨਿਭਾਉਂਦੇ ਲੋਕ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਮੁੱਖ ਖ਼ਬਰਾਂ

ਹਾਈ ਕੋਰਟ ਵੱਲੋਂ ਮਜੀਠੀਆ ਨੂੰ ਰਾਹਤ, ਤਿੰਨ ਦਿਨ ਨਹੀਂ ਹੋਵੇਗੀ ਗ੍ਰਿਫ਼ਤਾਰੀ

ਹਾਈ ਕੋਰਟ ਵੱਲੋਂ ਮਜੀਠੀਆ ਨੂੰ ਰਾਹਤ, ਤਿੰਨ ਦਿਨ ਨਹੀਂ ਹੋਵੇਗੀ ਗ੍ਰਿਫ਼ਤਾਰੀ

ਸੁਪਰੀਮ ਕੋਰਟ ਤਕ ਪਹੁੰਚ ਲਈ ਦਿੱਤਾ ਤਿੰਨ ਦਿਨਾਂ ਦਾ ਸਮਾਂ

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਅੰਮ੍ਰਿਤਸਰ ਰਿਹਾਇਸ਼ ’ਤੇ ਪੁਲੀਸ ਦਾ ਛਾਪਾ

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਅੰਮ੍ਰਿਤਸਰ ਰਿਹਾਇਸ਼ ’ਤੇ ਪੁਲੀਸ ਦਾ ਛਾਪਾ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸੋਮਵਾਰ ਨੂੰ ਅੰਤਿਰਮ ਜ਼ਮਾਨਤ ਖਾਰ...

ਸ਼ਹਿਰ

View All