ਸ਼ਾਹਕੋਟ: ਪਰਵਾਸੀ ਭਾਰਤੀ ਸੁਖਦੇਵ ਸਿੰਘ ਗਿੱਲ ਵੱਲੋਂ ਸਰਕਾਰੀ ਹਾਈ ਸਕੂਲ ਬਾਊਪੁਰ ਬੇਟ ਨੂੰ 31 ਹਜ਼ਾਰ ਰੁਪਏ ਦੀ ਭੇਜੀ ਸਹਾਇਤਾ ਰਾਸ਼ੀ ਪਿੰਡ ਗਿਹਲਣ ਦੇ ਸਰਪੰਚ ਰਸ਼ਪਾਲ ਸਿੰਘ ਅਤੇ ਪਿੰਡ ਬੱਗਾ ਦੇ ਗ੍ਰੰਥੀ ਮੇਜਰ ਸਿੰਘ ਵੱਲੋਂ ਸਕੂਲ ਮੁਖੀ ਦਿਲਬਾਗ ਸਿੰਘ ਨੂੰ ਸੌਂਪੀ ਗਈ ਹੈ। ਸਕੂਲ ਮੁਖੀ ਨੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸੁਰਜੀਤ ਸਿੰਘ, ਹਰਭਜਨ ਸਿੰਘ ਬਾਊਪੁਰ, ਡਾ. ਦਰਸ਼ਨ ਸਿੰਘ, ਸ਼ਰਨਜੀਤ ਸਿੰਘ, ਤਰਸੇਮ ਸਿੰਘ, ਬਲਵੀਰ ਸਿੰਘ, ਵਿਸ਼ਵ ਸ਼ਰਮਾ, ਰਾਜਨ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ