ਨਿੱਜੀ ਪੱਤਰ ਪ੍ਰੇਰਕ
ਬਲਾਚੌਰ, 15 ਅਕਤੂਬਰ
ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਪੰਜਾਬ ਅਤੇ ਕੌਮਾਂਤਰੀ ਕੁਲੀਨ ਸੰਸਥਾ ਆਈਟੀਈਈਐੱਸ ਸਿੰਗਾਪੁਰ ਵਿਚਾਲੇ ਟੈਕਨੀਕਲ ਅਤੇ ਵੋਕੇਸ਼ਨਲ ਸਿੱਖਿਆ ਵਿੱਚ ਪੰਜਾਬ ਦੇ ਵਿਦਿਆਰਥੀਆਂ ਨੂੰ ਟਰੇਨਿੰਗ ਪ੍ਰਦਾਨ ਕਰਨ ਦੇ ਮਕਸਦ ਨਾਲ (ਐੱਮਓਯੂ) ਮੈਮੋਰੰਡਮ ਆਫ਼ ਅੰਡਰਸਟੈਂਡਿੰਗ ’ਤੇ ਸਾਈਨ ਕੀਤੇ ਗਏ ਹਨ। ਇਹ ਐੱਮਓਯੂ ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ, ਪੰਜਾਬ ਦੇ ਚਾਂਸਲਰ ਡਾ. ਸੰਦੀਪ ਸਿੰਘ ਕੌੜਾ ਅਤੇ ਸ੍ਰੀ ਬਰੂਸ ਪੋਹ, ਸੀਈਓ, ਆਈਟੀਈਈਐੱਸ ਸਿੰਘਾਪੁਰ ਦੇ ਵਿਚਕਾਰ ਇਕ ਵਰਚੁਅਲ ਮੀਟਿੰਗ ਦੇ ਦੌਰਾਨ ਹੋਇਆ। ਯੂਨੀਵਰਸਿਟੀ ਦੇ ਚਾਂਸਲਰ ਡਾ. ਸੰਦੀਪ ਸਿੰਘ ਕੌੜਾ ਨੇ ਕਿਹਾ ਕਿ ਪੰਜਾਬ ਦੇ ਵਿਦਿਆਰਥੀਆਂ ਨੂੰ ਲਾਭ ਪਹੁੰਚਾਉਣ ਲਈ ਉਨ੍ਹਾਂ ਦੀ ਸੰਸਥਾ ਗਲੋਬਲ ਪੱਧਰ ਦੀ ਨਾਮੀ ਸੰਸਥਾ ਨੂੰ ਆਪਣੇ ਨਾਲ ਜੋੜ ਰਹੀ ਹੈ। ਇਸ ਮੌਕੇ ਸੰਜੀਵ ਮਹਿਤਾ, ਨਵਦੀਪ ਪਠਾਣੀਆ, ਪ੍ਰੋ. ਬੀਐੱਸ ਸਤਿਆਲ, ਮਿਸ ਰੇਗਿਨਾ ਲਿਮ ਆਦਿ ਹਾਜ਼ਰ ਸਨ।