ਹਤਿੰਦਰ ਮਹਿਤਾ
ਆਦਮਪੁਰ ਦੋਆਬਾ, 23 ਅਗਸਤ
ਪਿੰਡ ਧੋਗੜੀ ਦੇ ਛੱਪੜ ਵਿੱਚੋਂ 11 ਸਾਲਾਂ ਬੱਚੇ ਦੀ ਲਾਸ਼ ਮਿਲਣ ’ਤੇ ਪਿੰਡ ਵਿੱਚ ਦਹਿਸ਼ਤ ਹੈ ਤੇ ਪੁਲੀਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਇਸ ਸਬੰਧੀ ਥਾਣਾ ਮੁਖੀ ਰਾਜੀਵ ਕੁਮਾਰ ਨੇ ਦੱਸਿਆ ਕਿ ਛੇਵੀਂ ਦਾ 11 ਸਾਲਾਂ ਬੱਚਾ ਜਸ਼ਨਪ੍ਰੀਤ ਪੁੱਤਰ ਬਲਜੀਤ ਸਿੰਘ ਬੀਤੇ ਦਿਨੀਂ ਸਕੂਲ ’ਚੋਂ ਛੁੱਟੀ ਹੋਣ ਤੋਂ ਬਾਅਦ ਆਪਣਾ ਬਸਤਾ ਘਰ ਛੱਡ ਕੇ ਪਰਿਵਾਰ ਨੂੰ ਬਿਨਾਂ ਦੱਸੇ ਪਿੰਡ ਦੇ ਬੱਚਿਆਂ ਨਾਲ ਪਿੰਡ ਦੇ ਹੀ ਛੱਪੜ ਵਿਚ ਨਹਾਉਣ ਚਲਾ ਗਿਆ। ਪਾਣੀ ਡੂੰਘਾ ਹੋਣ ਕਰ ਕੇ ਜਸ਼ਨਪ੍ਰੀਤ ਡੁੱਬ ਗਿਆ ਤੇ ਇਸ ਨਾਲ ਗਏ ਬੱਚੇ ਆਪਣੇ ਘਰਾਂ ਨੂੰ ਆ ਗਏ। ਡਰੇ ਹੋਏ ਬੱਚਿਆਂ ਨੇ ਇਸ ਬਾਰੇ ਕਿਸੇ ਨੂੰ ਨਹੀਂ ਦੱਸਿਆ। ਜਸ਼ਨਪ੍ਰੀਤ ਦੇ ਘਰ ਨਾ ਆਉਣ ਕਰ ਕੇ ਰਾਤ ਤੱਕ ਪਰਿਵਾਰ ਵੱਲੋਂ ਉਸ ਦੀ ਭਾਲ ਕੀਤੀ ਪਰ ਕੋਈ ਉੱਘ ਸੁੱਘ ਨਾ ਮਿਲੀ ਪਰ ਅੱਜ ਸਵੇਰੇ ਪਰਿਵਾਰ ਨੂੰ ਜਸ਼ਨਪ੍ਰੀਤ ਦੀ ਲਾਸ਼ ਪਿੰਡ ਦੇ ਨੇੜੇ ਨਜ਼ਦੀਕ ਛੱਪੜ ਕਿਨਾਰੇ ਤੋਂ ਮਿਲੀ। ਡੀਐੱਸਪੀ ਆਦਮਪੁਰ ਸਰਬਜੀਤ ਸਿੰਘ ਰਾਏ ਤੇ ਹੋਰ ਪੁਲੀਸ ਅਧਿਕਾਰੀ ਮੌਕੇ ’ਤੇ ਪਹੁੰਚੇ। ਆਦਮਪੁਰ ਪੁਲੀਸ ਵੱਲੋਂ 174 ਦੀ ਕਾਰਵਾਈ ਕੀਤੀ ਗਈ ਹੈ।