ਹਤਿੰਦਰ ਮਹਿਤਾ
ਆਦਮਪੁਰ ਦੋਆਬਾ, 22 ਨਵੰਬਰ
ਵਿਧਾਨ ਸਭਾ ਹਲਕਾ ਆਦਮਪੁਰ ਤੋਂ ਆਮ ਆਦਮੀ ਪਾਰਟੀ ਦੀ ਸੀਟ ਦੇ ਦਾਅਵੇਦਾਰੀ ਦੇ ਉਮੀਦਵਾਰ ਅਸ਼ੋਕ ਕੁਮਾਰ ਕਪੂਰ ਪਿੰਡ ’ਤੇ ਜੀਤ ਲਾਲ ਭੱਟੀ ਭੋਗਪੁਰ ਵੱਲੋਂ ਆਦਮਪੁਰ, ਅਲਾਵਲਪੁਰ ’ਤੇ ਭੋਗਪੁਰ ਦੇ ਵਪਾਰੀਆਂ ਨਾਲ ਮੀਟਿੰਗ ਕਰਨ ਸਬੰਧੀ ਇੱਕ ਵਿਸ਼ੇਸ਼ ਪ੍ਰੋਗਰਾਮ ਆਦਮਪੁਰ ਵਿਖੇ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਆਮ ਪਾਰਟੀ ਤੋਂ ਸੁਰਿੰਦਰ ਫਰਿਸ਼ਤਾ ਜਨਰਲ ਸਕੱਤਰ ਪੰਜਾਬ ਅਤੇ ਅਨਿਲ ਠਾਕੁਰ ਪ੍ਰਧਾਨ ਵਪਾਰ ਵਿੰਗ, ਇੰਦਰਵੰਸ਼ ਚੱਢਾ ਜ਼ਿਲ੍ਹਾ ਇੰਚਾਰਜ ਵਪਾਰ ਵਿੰਗ, ਰਵਨੀਤ ਰੰਧਾਵਾ ਲੋਕ ਸਭਾ ਇੰਚਾਰਜ ਵਿਸ਼ੇਸ ਮਹਿਮਾਨ ਵਜੋਂ ਹਾਜ਼ਰ ਹੋਏ। ਉਨ੍ਹਾਂ ਕਿਹਾ ਕਿ ਕਰੋਨਾ ਕਾਲ ਵਿੱਚ ਵਪਾਰੀ ਵਰਗ ਦੀ ਕਿਸੇ ਨੇ ਸਾਰ ਨਹੀ ਲਈ। ਇੱਕਠੇ ਹੋਏ ਆਮ ਪਾਰਟੀ ਦੇ ਵਰਕਰਾਂ ਵੱਲੋਂ ਅਹੁਦੇਦਾਰਾਂ ਨੂੰ ਹਲਕੇ ਦਾ ਲੋਕਲ ਉਮੀਦਵਾਰ ਦੇਣ ਲਈ ਪਾਰਟੀ ਨੂੰ ਅਪੀਲ ਵੀ ਕੀਤੀ। ਇਸ ਮੌਕੇ ਗੁਰਵਿੰਦਰ ਸਿੰਘ ਸੱਗਰਾਵਾਲੀ, ਪਰਮਜੀਤ ਸਿੰਘ ਰਾਜਵੰਸ਼, ਹਰਿੰਦਰ ਸਿੰਘ,ਧਰਮਪਾਲ ਪੰਡੋਰੀ ਨਿੱਝਰਾਂ, ਤਰਲੋਚਨ ਬੱਧਣ,ਮੰਗਾ ਰਾਮ, ਸੋਮਨਾਥ ਦੜੌਚ, ਜਸਵੀਰ ਸਿੰਘ ਸੈਣੀ ਸਮੇਤ ਵਪਾਰੀ ਤੇ ਵਰਕਰ ਹਾਜ਼ਰ ਹੋਏ।