ਦਸੂਹਾ: ਇੱਥੇ ਜੀਟੀਬੀ ਖਾਲਸਾ ਕਾਲਜ (ਬੀਐੱਡ) ਆਫ ਐਜੂਕੇਸ਼ਨ ਦਸੂਹਾ ਵਿੱਚ ਮਹਾਤਮਾ ਗਾਂਧੀ ਨੈਸ਼ਨਲ ਕੋਂਸਲ ਫਾਰ ਰੂਰਲ ਡਿਵੈਲਪਮੈਂਟ ਤਹਿਤ ਸੰਚਾਲਿਤ ਗਰੀਨ ਕੈਂਪਸ ਅਭਿਆਨ ਵੱਲੋਂ ਵਾਤਾਵਰਨ ਸੰਭਾਲਣ ਲਈ ਵਿੱਢੀ ਮੁਹਿੰਮ ਦੀ ਚੁਫੇਰਿਓਂ ਸ਼ਲਾਘਾ ਹੋ ਰਹੀ ਹੈ। ਇਸ ਤਹਿਤ ਵਾਤਾਵਰਨ ਪ੍ਰੇਮੀ ਸਤਵੰਤ ਕੌਰ ਵੱਲੋਂ ਕਾਲਜ ’ਚ ਫੇਰੀ ਪਾਈ ਗਈ। ਜਿਸ ਦੌਰਾਨ ਉਨ੍ਹਾਂ ਕਾਲਜ ਵੱਲੋਂ ਵਾਤਾਵਰਨ ਨੂੰ ਸ਼ੁੱਧ ਬਣਾਉਣ ਦੇ ਕੀਤੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਮਗਰੋਂ ਉਨਾਂ ਪ੍ਰਿੰਸੀਪਲ ਡਾ. ਵਰਿੰਦਰ ਕੌਰ, ਵਾਈਸ ਪ੍ਰਿੰ. ਸੰਦੀਪ ਬੋਸਕੀ ਸਮੇਤ ਸਮੂਹ ਸਟਾਫ ਮੈਂਬਰਾਂ ਤੇ ਵਿਦਿਆਰਥੀਆਂ ਨਾਲ ਕੀਤਾ ਮੁਲਾਕਾਤ ਕਰਕੇ ਕੈਂਪਸ ਨੂੰ ਹੋਰ ਹਰਿਆ-ਭਰਿਆ ਅਤੇ ਬਿਹਤਰ ਬਣਾਉਣ ਲਈ ਸਕਾਰਾਤਮਕ ਉਪਰਾਲੇ ਕਰਨ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ। -ਪੱਤਰ ਪ੍ਰੇਰਕ