ਆਦਮਪੁਰ ਦੋਆਬਾ(ਹਤਿੰਦਰ ਮਹਿਤਾ): ਇਥੇ ਮੁੱਖ ਮਾਰਗ ’ਤੇ ਬਣ ਰਹੇ ਫਲਾਈਓਵਰ ਕਾਰਨ ਹਰ ਰੋਜ਼ ਕੋਈ ਨਾ ਕੋਈ ਹਾਦਸਾ ਵਾਪਰਦਾ ਰਹਿੰਦਾ ਹੈ। ਬੀਤੀ ਰਾਤ 22 ਟਾਇਰਾਂ ਵਾਲਾ ਟਰਾਲਾ ਜੋ ਕਿ 47 ਟਨ ਰਾਖ ਲੈ ਕੇ ਗੋਇੰਦਵਾਲ ਸਾਹਿਬ ਤੋਂ ਰੋਪੜ ਅੰਬੂਜਾ ਸੀਮੈਂਟ ਕੰਪਨੀ ਨੂੰ ਜਾ ਰਿਹਾ ਸੀ, ਆਦਮਪੁਰ-ਖੁਰਦਪੁਰ ਵਿੱਚ ਜਾਮ ਲੱਗਾ ਹੋਣ ਕਾਰਨ ਸੜਕ ਦੇ ਦੂਜੇ ਪਾਸੇ ਮੁੜਦੇ ਸਮੇਂ ਪੁਲ ਦੇ ਨਿਰਮਾਣ ਲਈ ਪੁੱਟੀ ਕੱਚੀ ਮਿੱਟੀ ਕਾਰਨ ਪਲਟ ਗਿਆ। ਚਾਲਕ ਦਿਲਬਾਗ ਸਿੰਘ ਹਾਦਸੇ ਤੋਂ ਬਚ ਗਿਆ ਪਰ ਤਿੰਨ ਮਹੀਨੇ ਪਹਿਲਾਂ ਕਰਿੰਦੇ ਦਾ ਬਣਾਇਆ ਕੈਬਿਨ ਪੂਰੀ ਤਰ੍ਹਾਂ ਤਬਾਹ ਹੋ ਗਿਆ। ਆਲੇ ਦੁਆਲੇ ਰਹਿੰਦੇ ਲੋਕ ਧਮਾਕਾ ਸੁਣ ਕੇ ਬਾਹਰ ਆਏ ਅਤੇ ਬਚਾਅ ਲਈ ਹੋਰ ਲੋਕਾਂ ਨੂੰ ਬੁਲਾਇਆ। ਇਸ ਤੋਂ ਬਾਅਦ ਕਰੇਨਾਂ ਦੀ ਮਦਦ ਨਾਲ ਟਰਾਲੇ ਨੂੰ ਸਿੱਧਾ ਕੀਤਾ ਗਿਆ।