ਕਾਂਟਾ ਬਦਲਣ ਸਮੇਂ ਗੱਡੀ ਦੀ ਲਪੇਟ ਆਇਆ ਰੇਲਵੇ ਮੁਲਾਜ਼ਮ

ਕਾਂਟਾ ਬਦਲਣ ਸਮੇਂ ਗੱਡੀ ਦੀ ਲਪੇਟ ਆਇਆ ਰੇਲਵੇ ਮੁਲਾਜ਼ਮ

ਮ੍ਰਿਤਕ ਗੁੱਡੂ ਸਿੰਘ ਮੀਣਾ ਦੀ ਫਾਈਲ ਫੋਟੋ।

ਹਤਿੰਦਰ ਮਹਿਤਾ
ਆਦਮਪੁਰ ਦੋਆਬਾ, 2 ਦਸੰਬਰ

ਰੇਲਵੇ ਸਟੇਸ਼ਨ ਅਲਾਵਲਪੁਰ ਦੇ ਇਕ ਕਰਮਚਾਰੀ ਦੀ ਰੇਲ ਗੱਡੀ ਦੀ ਚਪੇਟ ਵਿੱਚ ਆਉਣ ਕਾਰਨ ਮੌਤ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਅਲਾਵਲਪੁਰ ਰੇਲਵੇ ਸਟੇਸ਼ਨ ਦਾ ਇਕ ਕਰਮਚਾਰੀ ਜਦੋਂ ਫਾਟਕ ਨੰਬਰ 21 ਨੇੜੇ ਸਿਕੰਦਰਪੁਰ ਸਥਿਤ ਕਾਂਟਾ ਬਦਲ ਰਿਹਾ ਸੀ ਤਾਂ ਅਚਾਨਕ ਜਲੰਧਰ ਵਲੋਂ ਆ ਰਹੀ ਪੈਸੰਜਰ ਰੇਲ ਗੱਡੀ ਨੇ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਜਲੰਧਰ ਤੋਂ ਪਠਾਨਕੋਟ ਵੱਲ ਪੈਸੇਂਜਰ ਗੱਡੀ ਜਾ ਰਹੀ ਸੀ । ਮ੍ਰਿਤਕ ਕਰਮਚਾਰੀ ਗੁੱਡੂ ਸਿੰਘ ਮੀਣਾ (ਕਾਂਟੇ ਵਾਲਾ ) ਜ਼ਿਲ੍ਹਾ ਅਲਵਰ ਰਾਜਸਥਾਨ ਦਾ ਰਹਿਣ ਵਾਲਾ ਸੀ । ਘਟਨਾ ਸਥਾਨ ’ਤੇ ਰੇਲਵੇ ਪੁਲੀਸ ਚੌਕੀ ਅਲਾਵਲਪੁਰ ਦੇ ਇੰਚਾਰਜ ਕਰਨੈਲ ਚੰਦ ਅਤੇ ਜਲੰਧਰ ਤੋਂ ਰੇਲਵੇ ਪੁਲੀਸ ਵਿਭਾਗ ਦੇ ਏਐੱਸਆਈ ਨਰਿੰਦਰਪਾਲ ਸਿੰਘ ਪਹੁੰਚੇ। ਉਨ੍ਹਾਂ ਲਾਸ਼ ਕਬਜ਼ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਕਿਵੇਂ ਭਜਾਈਏ ਵਾਇਰਸ...

ਕਿਵੇਂ ਭਜਾਈਏ ਵਾਇਰਸ...

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਫ਼ਰਜ਼ ਨਿਭਾਉਂਦੇ ਲੋਕ

ਫ਼ਰਜ਼ ਨਿਭਾਉਂਦੇ ਲੋਕ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਸ਼ਹਿਰ

View All