ਪੱਤਰ ਪ੍ਰੇਰਕ
ਤਲਵਾੜਾ,6 ਮਈ
ਤਲਵਾੜਾ-ਹਾਜੀਪੁਰ ਮੁੱਖ ਸੜਕ ਮਾਰਗ ’ਤੇ ਪੈਂਦੇ ਅੱਡਾ ਚੌਧਰੀ ਦਾ ਬਾਗ ਵਿੱਚ ਤੇਜ਼ ਰਫ਼ਤਾਰ ਟਰੈਕਟਰ ਟਰਾਲੀ ਚਾਲਕ ਨੇ ਖੜ੍ਹੀ ਕਾਰ ’ਚ ਟੱਕਰ ਮਾਰੀ, ਟੱਕਰ ਉਪਰੰਤ ਬੇਕਾਬੂ ਹੋਇਆ ਟਰੈਕਟਰ ਦੁਕਾਨਾਂ ’ਚ ਦਾਖਲ ਹੋ ਗਿਆ। ਫੋਲਡਿੰਗ ਫਰਨੀਚਰ ਦਾ ਕੰਮ ਕਰਦੇ ਦੁਕਾਨਦਾਰ ਨੇ ਦੱਸਿਆ ਕਿ ਹਾਜੀਪੁਰ ਵਾਲੇ ਪਾਸਿਓਂ ਆਉਂਦੇ ਇੱਕ ਤੇਜ਼ ਰਫ਼ਤਾਰ ਟਰੈਕਟਰ ਟਰਾਲੀ ਚਾਲਕ ਨੇ ਪਹਿਲਾਂ ਸੜਕ ਕਿਨਾਰੇ ਖੜ੍ਹੀ ਕਾਰ ਨੂੰ ਟੱਕਰ ਮਾਰੀ, ਬੇਕਾਬੂ ਹੋਇਆ ਟਰੈਕਟਰ ਦੁਕਾਨ ’ਚ ਵੜ ਗਿਆ। ਪੀੜਤ ਦੁਕਾਨਦਾਰ ਨੇ ਇਨਸਾਫ਼ ਦੀ ਮੰਗ ਕੀਤੀ ਹੈ। ਉਧਰ ਟਰੈਕਟਰ ਚਾਲਕ ਨੇ ਕਿਹਾ ਕਿ ਟਰੈਕਟਰ ਬੇਕਾਬੂ ਹੋ ਗਿਆ ਸੀ।