ਪੁਲੀਸ ਚੌਕੀ ਦੇ ਬਾਹਰ ਅੱਗ ਲੱਗੀ; ਵਾਹਨ ਨੁਕਸਾਨੇ

ਫਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਨੇ ਘੰਟੇ ਦੀ ਮੁਸ਼ੱਕਤ ਮਗਰੋਂ ਅੱਗ ’ਤੇ ਕਾਬੂ ਪਾਇਆ

ਪੁਲੀਸ ਚੌਕੀ ਦੇ ਬਾਹਰ ਅੱਗ ਲੱਗੀ; ਵਾਹਨ ਨੁਕਸਾਨੇ

ਅੱਗ ਲੱਗਣ ਕਾਰਨ ਸੜੇ ਹੋਏ ਵਾਹਨ। -ਫੋਟੋ: ਵਿਸ਼ਾਲ ਕੁਮਾਰ

ਟ੍ਰਿਬਿਊਨ ਨਿਊਜ਼ ਸਰਵਿਸ

ਅੰਮ੍ਰਿਤਸਰ, 7 ਅਪਰੈਲ

ਇਥੋਂ ਦੇ ਬੱਸ ਅੱਡਾ ਪੁਲੀਸ ਚੌਕੀ ਦੇ ਬਾਹਰ ਰੱਖੇ ਵਾਹਨਾਂ ਵਾਲੀ ਥਾਂ ’ਤੇ ਅੱਜ ਅਚਨਚੇਤ ਅੱਗ ਲੱਗਣ ਕਾਰਨ ਕੁਝ ਵਾਹਨ ਨੁਕਸਾਨੇ ਗਏ। ਜ਼ਿਲ੍ਹਾ ਫਾਇਰ ਬ੍ਰਿਗੇਡ ਅਧਿਕਾਰੀ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਇਥੇ ਅੱਜ ਦੁਪਹਿਰ ਵੇਲੇ ਅੱਗ ਲੱਗੀ ਸੀ ਜਿਸ ’ਤੇ ਕਾਬੂ ਪਾਉਣ ਲਈ ਪੰਜ ਫਾਇਰ ਟੈਂਡਰਾਂ ਦੀ ਵਰਤੋਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਅਚਨਚੇਤੀ ਲੱਗੀ ਅੱਗ ਦੇ ਕਾਰਨਾਂ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ ਪਰ ਇਕ ਘੰਟੇ ਦੀ ਮਿਹਨਤ ਮਗਰੋਂ ਅੱਗ ’ਤੇ ਕਾਬੂ ਪਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਅੱਗ ਕਾਰਨ ਕੁਝ ਵਾਹਨ ਨੁਕਸਾਨੇ ਗਏ ਹਨ। ਪੁਲੀਸ ਅਧਿਕਾਰੀ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਗ ਕਾਰਨ 6-7 ਦੋ-ਪਹੀਆ ਵਾਹਨ ਤੇ ਕੁਝ ਚਾਰ ਪਹੀਆ ਵਾਹਨ ਨੁਕਸਾਨੇ ਗਏ ਹਨ। ਅੱਗ ਲੱਗਣ ਦੇ ਕਾਰਨ ਬਾਰੇ ਜਾਂਚ ਕੀਤੀ ਜਾ ਰਹੀ ਹੈ। ਇਹ ਵਾਹਨ ਪੁਲੀਸ ਵੱਲੋਂ ਵੱਖ ਵੱਖ ਮਾਮਲਿਆਂ ਵਿਚ ਜ਼ਬਤ ਕੀਤੇ ਹੋਏ  ਸਨ। 

ਜਲੰਧਰ (ਨਿੱਜੀ ਪੱਤਰ ਪ੍ਰੇਰਕ): ਨਕੋਦਰ ਰੋਡ ’ਤੇ ਬਾਦਸ਼ਾਹਪੁਰ ਵਿੱਚ ਬਣੇ ਪਾਵਰਕੌਮ ਦੇ ਸਬ-ਸਟੇਸ਼ਨ ਵਿੱਚ ਘਾਹ-ਫੂਸ ਨੂੰ ਸਾੜਨ ਲਈ ਅੱਗ ਲਗਾ ਦਿੱਤੀ। ਹਅੱਗ ਤੇਜ਼ੀ ਨਾਲ ਫੈਲ ਗਈ ਤੇ ਉਥੇ ਪਏ ਬਿਜਲੀ ਸਪਲਾਈ ਦੇ ਸਾਮਾਨ ਨੂੰ ਨੁਕਸਾਨ ਪਹੁੰਚਿਆ। ਉਥੇ ਪਏ ਟਰਾਂਸਫਾਰਮਰ ਤੇ ਬਿਜਲੀ ਦੀਆਂ ਲਾਈਨਾਂ ਪਾਉਣ ਲਈ ਲੋੜੀਂਦਾ ਸਾਮਾਨ ਵੀ ਸੜ ਗਿਆ। 

ਚੰਗਿਆੜੇ ਕਾਰਨ ਕਣਕ ਦੀ ਫਸਲ ਸੜੀ

ਪਠਾਨਕੋਟ (ਐੱਨ. ਪੀ. ਧਵਨ): ਪਿੰਡ ਫਿਰੋਜ਼ਪੁਰ ਕਲਾਂ ਵਿੱਚ ਬਿਜਲੀ ਦੀ ਤਾਰਾਂ ਵਿੱਚ ਸਪਾਰਕਿੰਗ ਹੋਣ ਕਾਰਨ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ। ਫਸਲ ਦੇ ਮਾਲਕ ਰਾਜਨ ਠਾਕੁਰ ਨੇ ਦੱਸਿਆ ਕਿ ਉਸ ਦੀ ਜਮੀਨ ਉਪਰੋਂ ਬਿਜਲੀ ਦੀਆਂ ਤਾਰਾਂ ਲੰਘਦੀਆਂ ਹਨ। ਅੱਜ ਬਿਜਲੀ ਦੀ ਤਾਰਾਂ ਵਿੱਚ ਅਚਾਨਕ ਸਪਾਰਕਿੰਗ ਹੋਣ ਲੱਗ ਪਈ ਜਿਸ ਦੇ ਚੰਗਿਆੜੇ ਫਸਲ ’ਤੇ ਪੈਣੇ ਸ਼ੁਰੂ ਹੋ ਗਏ ਅਤੇ ਫਸਲ ਨੂੰ ਅੱਗ ਲੱਗ ਗਈ। ਇਸ ਨਾਲ ਉਸ ਦੀ 4 ਕਨਾਲ ਫਸਲ ਸੜ ਕੇ ਸੁਆਹ ਹੋ ਗਈ ਹੈ। ਉਸ ਨੇ ਦੱਸਿਆ ਕਿ ਉਹ ਗਰੀਬ ਵਿਅਕਤੀ ਹੈ ਅਤੇ ਖੇਤੀ ਕਰਕੇ ਆਪਣਾ ਗੁਜ਼ਾਰਾ ਕਰਦਾ ਹੈ। ਉਸ ਨੇ ਪ੍ਰਸ਼ਾਸਨ ਤੋਂ ਅਪੀਲ ਕੀਤੀ ਹੈ ਕਿ ਉਸ ਨੂੰ ਇਸ ਫਸਲ ਦਾ ਮੁਆਵਜ਼ਾ ਦਿੱਤਾ ਜਾਵੇ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All