ਪੱਤਰ ਪ੍ਰੇਰਕ
ਫਗਵਾੜਾ, 10 ਜੂਨ
ਐੱਸਸੀ/ਬੀਸੀ ਅਧਿਆਪਕ ਯੂਨੀਅਨ ਦਾ ਵਫ਼ਦ ਜ਼ਿਲ੍ਹਾ ਪ੍ਰਧਾਨ ਸ਼ੀਤਲ ਰਾਮ ਲੋਈ ਦੀ ਅਗਵਾਈ ਹੇਠ ਏਡੀਸੀ ਡਾ. ਨਯਨ ਜੱਸਲ ਨੂੰ ਮਿਲਿਆ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਂ ਇਕ ਮੰਗ ਪੱਤਰ ਸੌਂਪਿਆ। ਸ਼ੀਤਲ ਰਾਮ ਲੋਈ ਨੇ ਕਿਹਾ ਕਿ ਉਨ੍ਹਾਂ ਦੀਆਂ ਮੁੱਖ ਮੰਗਾਂ ’ਚ 85ਵੀਂ ਸੰਵਿਧਾਨਕ ਸੋਧ ਨੂੰ ਮੁਕੰਮਲ ਰੂਪ ’ਚ ਲਾਗੂ ਕਰਨਾ, 10.10.14 ਦਾ ਪੱਤਰ ਵਾਪਸ ਲੈਣਾ, ਰੋਸਟਰ ਰਜਿਸਟਰ ਤਿਆਰ ਕਰਨੇ, ਬੈਕਲਾਗ ਪੂਰਾ ਕਰਨਾ, ਬੱਚਿਆਂ ਦੇ ਵਜ਼ੀਫੇ ਸਮੇਂ ਸਿਰ ਜਾਰੀ ਕਰਨੇ ਅਤੇ ਉਨ੍ਹਾਂ ਵਿੱਚ ਵਾਧਾ ਕਰਨਾ, ਮਿੱਡ-ਡੇਅ ਮੀਲ ਮੁਲਾਜ਼ਮਾ ਦੀ ਤਨਖਾਹ ਡੀਸੀ ਰੇਟ ਅਨੁਸਾਰ ਕਰਨਾ, ਮੁਲਾਜ਼ਮਾ ਦੀਆਂ ਤਰੱਕੀਆਂ ਨੂੰ ਸਮਾਂਬੱਧ ਕਰਨਾ, ਪੇਅ ਕਮਿਸ਼ਨ ਦਾ ਬਕਾਇਆ ਜਾਰੀ ਕਰਨਾ, ਸੀਨੀਅਰ ਲੈਕਚਰਾਰ ਨੂੰ ਪ੍ਰਿੰਸੀਪਲ ਲਗਾਉਣਾ ਅਤੇ ਆਰਏਏ ਲਾਗੂ ਕਰਨਾ ਆਦਿ ਸ਼ਾਮਲ ਹਨ।
ਇਸ ਮੌਕੇ ਪ੍ਰਿੰਸੀਪਲ ਜਸਵਿੰਦਰ ਸਿੰਘ ਬੰਗੜ, ਪ੍ਰਿੰਸੀਪਲ ਦਲਵੀਰ ਸਿੰਘ, ਪਰਮਜੀਤ ਸਿੰਘ, ਸਤਪਾਲ ਦਾਦਰਾ, ਪ੍ਰਿੰਸੀਪਲ ਗਿਆਨ ਚੰਦ ਅਤੇ ਸਰਪੰਚ ਰਾਮ ਸਰੂਪ ਚੰਬਾ ਤੋਂ ਇਲਾਵਾ ਯੂਨੀਅਨ ਦੇ ਸਰਪ੍ਰਸਤ ਹਰਭਜ ਕਲੇਰ, ਜਨਰਲ ਸਕੱਤਰ ਗੁਰਦੀਪ ਜੱਸੀ, ਮੁੱਖ ਸਲਾਹਕਾਰ ਪ੍ਰਿੰਸੀਪਲ ਰਾਮ ਕਿਸ਼ਨ ਵੀ ਸ਼ਾਮਲ ਸਨ।