ਪੱਤਰ ਪ੍ਰੇਰਕ
ਜਲੰਧਰ, 27 ਮਾਰਚ
ਇੱਥੋਂ ਦੇ ਚਮੜਾ ਕੰਪਲੈਕਸ ਨੇੜੇ ਗੰਦੇ ਨਾਲੇ ’ਚੋਂ ਬੱਚੇ ਦਾ ਭਰੂਣ ਮਿਲਿਆ ਹੈ। ਸੂਚਨਾ ਮਿਲਣ ’ਤੇ ਥਾਣਾ ਬਸਤੀ ਬਾਵਾ ਖੇਲ ਦੀ ਪੁਲੀਸ ਮੌਕੇ ’ਤੇ ਪਹੁੰਚ ਗਈ। ਬੀਤੀ ਦੇਰ ਰਾਤ ਭਰੂਣ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ’ਚ ਰੱਖਿਆ ਗਿਆ। ਗੰਦੇ ਨਾਲੇ ਕੋਲ ਰਹਿਣ ਵਾਲੇ ਗੌਰਵ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਆਪਣੇ ਕਮਰੇ ਤੋਂ ਬਾਹਰ ਆਇਆ ਸੀ। ਇਸ ਦੌਰਾਨ ਉਸ ਨੇ ਦੇਖਿਆ ਕਿ ਨਾਲੇ ਕੋਲ ਕੁਝ ਕੁੱਤੇ ਬੱਚੇ ਦੇ ਭਰੂਣ ਨੂੰ ਲੈ ਕੇ ਇੱਧਰ-ਉੱਧਰ ਜਾ ਰਹੇ ਸਨ। ਉਸ ਨੇ ਕੁੱਤਿਆਂ ਨੂੰ ਉੱਥੋਂ ਭਜਾ ਕੇ ਲੋਕਾਂ ਨੂੰ ਇਕੱਠਾ ਕੀਤਾ। ਥਾਣਾ ਬਸਤੀ ਬਾਵਾ ਖੇਲ ਦੇ ਲੈਦਰ ਕੰਪਲੈਕਸ ਵਿੱਚ ਤਾਇਨਾਤ ਐੱਸਆਈ ਰਾਕੇਸ਼ ਕੁਮਾਰ ਨੇ ਦੱਸਿਆ ਕਿ ਭਰੂਣ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਜਲੰਧਰ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।