ਪੱਤਰ ਪ੍ਰੇਰਕ
ਆਦਮਪੁਰ ਦੋਆਬਾ, 28 ਅਗਸਤ
ਪਿੰਡ ਚੋਮੋ ਵਿੱਚ ਪੰਚਾਇਤੀ ਜ਼ਮੀਨ ਨੂੰ ਲੈ ਕੇ ਸਰਪੰਚ ਜਸਪਾਲ ਸਿੰਘ ਖ਼ਿਲਾਫ਼ 25 ਅਗਸਤ ਨੂੰ ਅੰਬੇਡਕਰ ਸੈਨਾ ਵੱਲੋਂ ਆਦਮਪੁਰ ਥਾਣੇ ਅੱਗੇ ਧਰਨਾ ਲਾ ਕੇ ਨੈਸ਼ਨਲ ਹਾਈਵੇਅ ਜਾਮ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ।
ਥਾਣਾ ਮੁਖੀ ਰਾਜੀਵ ਕੁਮਾਰ ਨੇ ਦੱਸਿਆ ਕਿ ਕਰੀਬ 52 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ਵਿੱਚ ਅੰਬੇਡਕਰ ਸੈਨਾ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਬਲਵਿੰਦਰ ਬੁੱਗਾ ਵਾਸੀ ਰਹੀਮਪੁਰ, ਬਲਬੀਰ ਕੁਮਾਰ ਸਿੱਧੂ ਵਾਸੀ ਰਾਮਨਗਰ ਪ੍ਰਧਾਨ ਅੰਬੇਡਕਰ ਸੈਨਾ ਆਦਮਪੁਰ, ਸ਼ਿਵ ਕੁਮਾਰ ਗੋਰਾ ਵਾਸੀ ਸੱਗਰਾਂ ਮੁਹੱਲਾ ਆਦਮਪੁਰ, ਮੁਕੇਸ਼ ਦਾਸ ਚੁੰਬਰ ਵਾਸੀ ਰਾਮਨਗਰ, ਸੰਨੀ ਗਿੱਲ ਵਾਸੀ ਚੋਮੋ, ਪਰਮਜੀਤ ਸਿੰਘ ਪੱਪਾ ਪੁੱਤਰ ਨਰਿੰਦਰਪਾਲ ਵਾਸੀ ਚੋਮੋ, ਬਲਵਿੰਦਰ ਬੰਗਾ ਵਾਸੀ ਕਾਲਰਾ ਹਾਲ ਵਾਸੀ ਚੋਮੋ, ਰਾਜਬੀਰ ਬਡਿਆਲ ਵਾਸੀ ਹਰੀਪੁਰ ਰੋਡ, ਦਵਿੰਦਰਪਾਲ ਵਾਸੀ ਰਾਮਨਗਰ, ਤੀਰਥ ਮਾਨ ਵਾਸੀ ਲੇਸੜੀਵਾਲ, ਰਾਮਜੀਤ ਉਰਫ ਬਿੱਟੂ ਪੁੱਤਰ ਤਰਸੇਮ ਲਾਲ ਵਾਸੀ ਸੱਗਰਾਂ ਮੁਹੱਲਾ ਆਦਮਪੁਰ, ਗੁਰਮੇਲ ਸਿੰਘ ਵਾਸੀ ਚੋਮੋ, ਪਰਮਜੀਤ ਸਿੰਘ ਪੰਮੀ ਵਾਸੀ ਚੋਮੋ, ਕਰਨ ਭਾਰਦਵਾਜ ਵਾਸੀ ਚੋਮੋ, ਰਾਮੂ ਵਾਸੀ ਚੋਮੋ ਗੁਰਮੀਤ ਬਾਲਮੀਕੀ ਵਾਸੀ ਲੇਸੜੀਵਾਲ, ਕੁਲਵਿੰਦਰ ਕੁਮਾਰ ਉਰਫ ਬੌਬੀ ਵਾਸੀ ਚੋਮੋ, ਸੁਖਵਿੰਦਰ ਵਾਸੀ ਚੋਮੋ, ਰਾਜ ਕੁਮਾਰ ਵਾਸੀ ਡਰੋਲੀ ਖੁਰਦ, ਗਗਨਦੀਪ ਸਿੰਘ ਵਾਸੀ ਰਾਮਨਗਰ, ਗੁਰਮੇਲ ਸਿੰਘ ਭੋਲਾ ਵਾਸੀ ਚੋਮੋ, ਸਣੇ ਕਈ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।