ਫਗਵਾੜਾ (ਪੱਤਰ ਪ੍ਰੇਰਕ): ਇਥੋਂ ਦੇ ਪਿੰਡ ਕ੍ਰਿਪਾਲਪੁਰ ਕਲੋਨੀ ਦੀਆਂ ਦੋ ਮਹਿਲਾਵਾਂ ਵਲੋਂ ਨਸ਼ਾ ਵੇਚਣ ਸਬੰਧੀ ਵਾਇਰਲ ਹੋਈ ਵੀਡੀਓ ਦੇ ਸਬੰਧ ’ਚ ਸਤਨਾਮਪੁਰਾ ਨੇ ਦੋ ਮਹਿਲਾਵਾ ਖਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਵਲੋਂ ਦਰਜ ਕੀਤੀ ਰਿਪੋਰਟ ਅਨੁਸਾਰ ਪਿੰਡ ਕ੍ਰਿਪਾਲਪੁਰ ਕਾਲੋਨੀ ਦੀਆਂ ਦੋ ਔਰਤਾਂ ਦੀ ਨਸ਼ਾ ਵੇਚਣ ਸਬੰਧੀ ਵਾਇਰਲ ਹੋਈ ਵੀਡਿਓ ਦੇਖਣ ਤੋਂ ਬਾਅਦ ਸਾਹਮਣੇ ਆਇਆ ਕਿ ਦੋ ਮਹਿਲਾਵਾਂ ਨਸ਼ਾ ਆਪਣੇ ਪਾਸ ਰੱਖ ਕੇ ਕਿਸੇ ਨੂੰ ਵੇਚ ਰਹੀਆਂ ਹਨ ਤੇ ਇਹ ਔਰਤਾਂ ਨਸ਼ਾ ਆਪਣੇ ਪਾਸ ਰੱਖ ਕੇ ਨੌਜਵਾਨਾਂ ਨੂੰ ਵੇਚਣ ਦਾ ਧੰਦਾ ਕਰਦੀਆਂ ਹਨ। ਜਿਸ ਸਬੰਧ ’ਚ ਪੁਲੀਸ ਨੇ ਅਣਪਛਾਤੇ ਮਹਿਲਾਵਾ ਖਿਲਾਫ਼ ਕੇਸ ਦਰਜ ਕੀਤਾ ਹੈ।