ਫਗਵਾੜਾ: ਗਾਹਕ ਨੂੰ ਲੈ ਕੇ ਦੁਕਾਨਦਾਰਾਂ ਵਿੱਚ ਆਪਸ ’ਚ ਹੋਈ ਲੜਾਈ ਦੇ ਮਾਮਲੇ ’ਚ ਸਿਟੀ ਪੁਲੀਸ ਨੇ ਤਿੰਨ ਖ਼ਿਲਾਫ਼ ਧਾਰਾ 323, 325, 452, 506, 34 ਆਈ.ਪੀ.ਸੀ ਤਹਿਤ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਕਮਲਜੀਤ ਸ਼ਰਮਾ ਨੇ ਪੁਲੀਸ ਨੂੰ ਦੱਸਿਆ ਕਿ ਪਹਿਲੀ ਅਕਤੂਬਰ ਨੂੰ ਦੋ ਗਾਹਕ ਉਸਦੀ ਦੁਕਾਨ ’ਤੇ ਆਏ ਤਾਂ ਦੋਵਾਂ ’ਚੋਂ ਇੱਕ ਗਾਹਕ ਬਲਬੀਰ ਸਿੰਘ ਦੀ ਦੁਕਾਨ ’ਤੇ ਚਲਾ ਗਿਆ, ਦੂਜੇ ਨੇ ਆਪਣੇ ਸਾਥੀ ਨੂੰ ਬਲਬੀਰ ਦੀ ਦੁਕਾਨ ਤੋਂ ਆਵਾਜ਼ ਮਾਰ ਕੇ ਬੁਲਾ ਲਿਆ ਤਾਂ ਬਲਬੀਰ ਤੇ ਉਸ ਦਾ ਲੜਕਾ ਰਣਜੀਤ ਸਿੰਘ ਆਪਣੇ ਸਾਥੀ ਸਣੇ ਆ ਗਿਆ ਤੇ ਇਨ੍ਹਾਂ ਨੇ ਦਾਤਰ ਨਾਲ ਉਨ੍ਹਾਂ ’ਤੇ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਤੇ ਉਸ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆ। ਇਸ ਸਬੰਧੀ ਪੁਲੀਸ ਨੇ ਬਲਬੀਰ ਸਿੰਘ, ਰਣਜੀਤ ਸਿੰਘ, ਕਾਕਾ ਵਾਸੀਆਨ ਲੋਹਾ ਮੰਡੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। -ਪੱਤਰ ਪ੍ਰੇਰਕ