ਫਗਵਾੜਾ: ਇਥੇ ਕੁੱਟਮਾਰ ਕਰਨ ਦੇ ਮਾਮਲੇ ’ਚ ਸਤਨਾਮਪੁਰਾ ਨੇ ਦੋਨਾਂ ਧਿਰਾਂ ਦੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਹਰਦੀਪ ਕੁਮਾਰ ਵਾਸੀ ਮਾਨਾਵਾਲੀ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਹੈ ਕਿ 11 ਸਤੰਬਰ ਨੂੰ ਕਿਸ਼ਨ ਦਾਸ ਵਾਸੀ ਪਿੰਡ ਮਾਨਾਵਾਲੀ ਨੇ ਉਸਦੀ ਕੁੱਟਮਾਰ ਕੀਤੀ ਸੀ ਤੇ ਇਸੇ ਤਰ੍ਹਾਂ ਕਿਸ਼ਨ ਦਾਸ ਦੇ ਬਿਆਨਾਂ ਅਨੁਸਾਰ ਹਰਦੀਪ ਕੁਮਾਰ ਨੇ ਉਸ ਦੀ ਕੁੱਟਮਾਰ ਕੀਤੀ। ਜਿਸ ਉਪਰੰਤ ਪੁਲੀਸ ਨੇ ਦੋਨਾਂ ਧਿਰਾਂ ਦੇ ਵਿਅਕਤੀ ਕਿਸ਼ਨ ਦਾਸ ਤੇ ਹਰਦੀਪ ਕੁਮਾਰ ਖਿਲਾਫ਼ ਕੇਸ ਦਰਜ ਕੀਤਾ ਹੈ। -ਪੱਤਰ ਪ੍ਰੇਰਕ