ਪੱਤਰ ਪ੍ਰੇਰਕ
ਸ਼ਾਹਕੋਟ, 22 ਅਪਰੈਲ
ਸਰਕਾਰੀ ਹਾਈ ਸਕੂਲ ਪਿਪਲੀ (ਬਲਾਕ ਸ਼ਾਹਕੋਟ ਇਕ) ਦੀ ਕੰਪਿਊਟਰ ਲੈਬਾਰਟਰੀ ’ਚੋਂ ਕਰੀਬ 70 ਹਜ਼ਾਰ ਰੁਪਏ ਦਾ ਸਾਮਾਨ ਚੋਰੀ ਹੋ ਗਿਆ। ਸਕੂਲ ਪ੍ਰਬੰਧਕ ਸੁਰਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਸਕੂਲ ਗਏ ਤਾਂ ਦੇਖਿਆ ਕਿ ਕੰਪਿਊਟਰ ਲੈਬ ਦਾ ਜਿੰਦਾ ਟੁੱੱਟਿਆ ਹੋਇਆ ਸੀ। ਅੰਦਰ ਜਾ ਕੇ ਦੇਖਿਆ ਤਾਂ ਉੱਥੋਂ 3 ਐਲ.ਈ.ਡੀ 22 ਇੰਚ ਦੀਆਂ, ਇਕ ਐਲ.ਈ.ਡੀ 48 ਇੰਚ ਦੀ, ਇਕ ਸੀ.ਪੀ.ਯੂ, ਲੇਜ਼ਰ ਪ੍ਰਿੰਟਰ ਅਤੇ ਕੈਮਰਿਆਂ ਦੀ ਡੀਵੀਆਰ ਗਾਇਬ ਸਨ। ਉਨ੍ਹਾਂ ਕਿਹਾ ਕਿ ਚੋਰੀ ਹੋਏ ਉਕਤ ਸਾਮਾਨ ਦੀ ਕੀਮਤ ਕਰੀਬ 70 ਹਜ਼ਾਰ ਰੁਪਏ ਬਣਦੀ ਹੈ। ਇਸ ਸਬੰਧੀ ਉਨ੍ਹਾਂ ਨੇ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਥਾਣਾ ਲੋਹੀਆਂ ਖਾਸ ਦੀ ਪੰਚਾਇਤ ਨੂੰ ਸੂਚਿਤ ਕਰ ਦਿੱਤਾ ਹੈ।