ਪੱਤਰ ਪ੍ਰੇਰਕ
ਫਗਵਾੜਾ, 29 ਮਾਰਚ
ਇਥੋਂ ਦੇ ਬੱਸ ਸਟੈਂਡ ਲਾਗੇ ਇੱਕ ਏ.ਟੀ.ਐਮ ’ਚੋਂ ਪੈਸੇ ਕਢਵਾਉਣ ਗਏ ਵਿਅਕਤੀ ਦਾ ਏ.ਟੀ.ਐਮ ਬਦਲ ਕੇ ਉਸ ਨਾਲ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆ ਪੀੜਤ ਮਨੋਜ ਕੁਮਾਰ ਵਾਸੀ ਸਤਨਾਮਪੁਰਾ ਨੇ ਦੱਸਿਆ ਕਿ ਉਹ ਅੱਜ ਬੱਸ ਸਟੈਂਡ ਦੇ ਨਜ਼ਦੀਕ ਸਥਿਤ ਐਚ.ਡੀ.ਐਫ਼.ਸੀ ਬੈਂਕ ਦੇ ਬਾਹਰ ਲੱਗੇ ਏ.ਟੀ.ਐਮ ’ਚੋਂ ਪੈਸੇ ਕਢਵਾਉਣ ਲਈ ਗਿਆ ਸੀ।
ਇਸ ਦੌਰਾਨ ਉੱਥੇ ਪਹਿਲਾਂ ਹੀ ਇੱਕ ਨੌਜਵਾਨ ਖੜ੍ਹਾ ਸੀ ਜਿਸ ਨੇ ਹੱਥਾਂ ਨੂੰ ਸੈਨੀਟਾਈਜ਼ਰ ਲਗਾਉਣ ਦੇ ਬਹਾਨੇ ਉਸ ਨਾਲ ਏਟੀਐਮ ਕਾਰਡ ਬਦਲ ਲਿਆ ਤੇ ਉੱਥੋਂ ਚੱਲਾ ਗਿਆ। ਜਦੋਂ ਉਸ ਦਾ ਏ.ਟੀ.ਐਮ ਕਾਰਡ ਨਹੀਂ ਚੱਲਿਆ ਤਾਂ ਕੁਝ ਦੇਰ ਬਾਅਦ ਉਸ ਨੂੰ 30 ਹਜ਼ਾਰ ਕਢਵਾਉਣ ਦਾ ਮੈਸੇਜ ਆ ਗਿਆ। ਇਸ ਸਬੰਧੀ ਸ਼ਿਕਾਇਤ ਉਨ੍ਹਾਂ ਬੈਂਕ ਨੂੰ ਦਿੱਤੀ। ਘਟਨਾ ਦੀ ਸੂਚਨਾ ਪੁਲੀਸ ਨੂੰ ਵੀ ਦੇ ਦਿੱਤੀ ਗਈ ਹੈ ਤੇ ਪੁਲੀਸ ਨੇ ਨੌਸਰਬਾਜ ਵਿਰੁੱਧ ਸ਼ਿਕਾਇਤ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉੱਧਰ ਕਾਰਡ ਬਦਲਣ ਦੀ ਸਾਰੀ ਘਟਨਾ ਸੀ.ਸੀ.ਟੀ.ਵੀ ਕੈਮਰੇ ’ਚ ਕੈਦ ਹੋ ਗਈ।