ਪੱਤਰ ਪ੍ਰੇਰਕ
ਆਦਮਪੁਰ ਦੋਆਬਾ (ਜਲੰਧਰ), 10 ਅਕਤੂਬਰ
ਥਾਣਾ ਬਿਲਗਾ ਦੀ ਪੁਲੀਸ ਪਾਰਟੀ ਵੱਲੋ ਰੇਤੇ ਨਾਲ ਭਰੇ ਹੋਏ 3 ਟਿੱਪਰਾਂ ਸਮੇਤ ਨਾਜਾਇਜ਼ ਮਾਈਨਿੰਗ ਕਰਦੇ ਹੋਏ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਡੀਐੱਸਪੀ ਜਤਿੰਦਰ ਸਿੰਘ ਨੇ ਦੱਸਿਆ ਕਿ ਅਮਰੀਕ ਸਿੰਘ ਥਾਣਾ ਬਿਲਗਾ ਜ਼ਿਲ੍ਹਾ ਜਲੰਧਰ ਸਣੇ ਪੁਲੀਸ ਪਾਰਟੀ ਬਿਲਗਾ ਤੋਂ ਖੋਖੇਵਾਲ ਨੂੰ ਜਾ ਰਹੇ ਸੀ ਤੇ ਗਸ਼ਤ ਕਰ ਰਹੇ ਸਨ ਕਿ ਜਦੋਂ ਪਲੀਸ ਪਾਰਟੀ ਬੱਸ ਅੱਡਾ ਖੋਖੇਵਾਲ ਕੋਲ ਪੁੱਜੀ ਤਾਂ ਉਥੇ ਜਸਵਿੰਦਰ ਸਿੰਘ ਮਾਈਨਿੰਗ ਇੰਸਪੈਕਟਰ ਬਿਸਤ ਦੋਆਬ ਉਪ ਮੰਡਲ ਜਲੰਧਰ ਸਮੇਤ ਹੋਰ ਕਰਮਚਾਰੀਆਂ ਨਾਲ ਹਾਜ਼ਰ ਸਨ। ਜਿਨ੍ਹਾਂ ਨਾਲ ਮਿਲ ਕੇ ਅਮਰੀਕ ਸਿੰਘ ਨੇ ਨਾਕਾਬੰਦੀ ਕੀਤੀ ਤਾਂ ਸਾਹਮਣੇ ਤੋਂ ਇੱਕ ਟਿੱਪਰ ਰੇਤ ਨਾਲ ਭਰਿਆ ਹੋਇਆ ਜਿਸਦਾ ਡਰਾਈਵਰ ਰਣਜੀਤ ਸਿੰਘ ਪੁੱਤਰ ਬਲਿਹਾਰ ਸਿੰਘ ਵਾਸੀ ਜੰਡਿਆਲਾ ਮੰਜਕੀ ਹਾਲ ਵਾਸੀ ਪਿੰਡ ਬਲੂਰਾ ਜ਼ਿਲ੍ਹਾ ਨਵਾਂ ਸ਼ਹਿਰ ਦੂਸਰਾ ਟਿੱਪਰ ਰੇਤਾ ਨਾਲ ਭਰਿਆ ਹੋਇਆ ਜਿਸਦਾ ਡਰਾਈਵਰ ਕਰਨਦੀਪ ਪੁੱਤਰ ਹਰਵਿੰਦਰ ਸਿੰਘ ਵਾਸੀ ਪਿੰਡ ਰੁੜਕਾ ਖੁਰਦ ਥਾਣਾ ਗੋਰਾਇਆ ਤੇ ਤੀਸਰਾ ਟਿੱਪਰ ਰੇਤ ਨਾਲ ਭਰਿਆ ਹੋਇਆ ਜਿਸਦਾ ਡਾਰਈਵਰ ਜਸਪਾਲ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਪਿੰਡ ਉਮਰਪੁਰ ਕਲਾਂ ਥਾਣਾ ਬਿਲਗਾ ਨੂੰ ਰੋਕ ਕੇ ਜਾਂਚ ਕਰਕੇ ਰੇਤੇ ਦੀ ਪਰਚੀ ਦਿਖਾਉਣ ਲਈ ਕਿਹਾ ਤਾਂ ਡਰਾਈਵਰਾਂ ਵੱਲੋਂ ਕੋਈ ਪਰਚੀ ਨਾ ਦਿਖਾਉਣ ਤੇ ਜਸਵਿੰਦਰ ਸਿੰਘ ਮਾਈਨਿੰਗ ਇੰਸਪੈਕਟਰ ਬਿਸਤ ਦੋਆਬ ਉਪ ਮੰਡਲ ਜਲੰਧਰ ਵੱਲੋਂ ਸਮੇਤ ਪੱਤਰ ਨੰਬਰ 01/ਸਪੈਸ਼ਲ, ਮਿਤੀ 10.10.2022 ਸਮੇਤ 3 ਟਿੱਪਰ ਤੇ ਤਿੰਨੋ ਡਰਾਈਵਰ ਅਮਰੀਕ ਸਿੰਘ ਦੇ ਹਵਾਲੇ ਕੀਤੇ ਗਏ। ਜਿਸ ’ਤੇ ਮਾਈਨ ਐਂਡ ਮਿਨਰਲਜ਼ (ਰੈਗੂਲੇਸ਼ਨ ਐਂਡ ਡਿਵੈਲਪਮੈਂਟ ਐਕਟ 1957) ਤੇ 379 ਤਹਿਤ ਕੇਸ ਦਰਜ ਕਰਕੇ ਤਫਤੀਸ਼ ਅਮਲ ’ਚ ਲਿਆਂਦੀ ਗਈ।