ਨਿੱਜੀ ਪੱਤਰ ਪ੍ਰੇਰਕ
ਜਲੰਧਰ, 29 ਜੁਲਾਈ
ਇਥੇ ਕਰੋਨਾਵਾਇਰਸ ਦੀ ਰੋਕਥਾਮ ਲਈ ਕੋਵੀਸ਼ੀਲਡ ਦੀਆਂ 24 ਹਜ਼ਾਰ ਖੁਰਾਕਾਂ ਪਹੁੰਚਣ ਨਾਲ ਵੈਕਸੀਨ ਲਵਾਉਣ ਵਾਲਿਆਂ ਦੀ ਅੱਜ ਭੀੜ ਲੱਗੀ ਰਹੀ। ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਰਕੇਸ਼ ਚੋਪੜਾ ਨੇ ਦੱਸਿਆ ਕਿ ਕੋਵੀਸ਼ੀਲਡ ਦੀਆਂ 24 ਹਜ਼ਾਰ ਖੁਰਾਕਾਂ ਪਹੁੰਚੀਆਂ ਸਨ ਜਿਨ੍ਹਾਂ ਵਿਚੋਂ 23,960 ਲੋਕਾਂ ਨੂੰ ਟੀਕੇ ਲਾਏ ਗਏ ਹਨ। ਇਸੇ ਤਰ੍ਹਾਂ ਕੋਵੈਕਸੀਨ ਦੀਆਂ ਤਿੰਨ ਹਜ਼ਾਰ ਖੁਰਾਕਾਂ ਪਹੁੰਚੀਆਂ ਸਨ। ਇਨਾਂ ਵਿਚੋਂ 2060 ਖੁਰਾਕਾਂ ਬਚ ਗਈਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 139 ਸੈਂਟਰਾਂ ਵਿੱਚ ਵੈਕਸੀਨ ਲੱਗਣ ਦਾ ਕੰਮ ਜਾਰੀ ਰਿਹਾ ਤੇ ਬਹੁਤ ਥਾਵਾਂ ’ਤੇ ਲੋਕਾਂ ਦੀ ਭੀੜ ਵੀ ਰਹੀ। ਸਿਵਲ ਹਸਪਤਾਲ ਵਿਚ ਵੈਕਸੀਨ ਲਵਾਉਣ ਸਮੇਂ ਹੋਈ ਭੀੜ ’ਤੇ ਨਿਗਰਾਨੀ ਰੱਖਣ ਲਈ ਪੁਲੀਸ ਵੀ ਤਾਇਨਾਤ ਕਰਨੀ ਪਈ।