ਇਕ ਕਿਲੋਮੀਟਰ ਸੜਕ ’ਤੇ 14 ਸਪੀਡ ਬਰੇਕਰ

ਲੋਕਾਂ ਦੀ ਕਰਵਾਈ ਤੌਬਾ; ਅਧਿਕਾਰੀ ਮੂਕ ਦਰਸ਼ਕ ਬਣੇ

ਇਕ ਕਿਲੋਮੀਟਰ ਸੜਕ ’ਤੇ 14 ਸਪੀਡ ਬਰੇਕਰ

ਔਜਲਾ ਫਾਟਕ ਤੋਂ ਕਾਲਾ ਸੰਘਿਆਂ ਨੂੰ ਜਾਂਦੀ ਸੜਕ ’ਤੇ ਬਣੇ ਅਣਅਧਿਕਾਰਤ ਸਪੀਡ ਬਰੇਕਰ।

ਧਿਆਨ ਸਿੰਘ ਭਗਤ
ਕਪੂਰਥਲਾ, 29 ਅਕਤੂਬਰ
ਔਜਲਾ ਫਾਟਕ ਤੋਂ ਕਾਲਾ ਸੰਘਿਆਂ ਸੜਕ ਤੇ ਔਜਲਾ ਫਾਟਕ ਕੋਲ ਪੈਂਦੀ ਇਕ ਕਿਲੋਮੀਟਰ ਸੜਕ ’ਤੇ ਅਨਅਧਿਕਾਰਤ ਤੌਰ ’ਤੇ ਬਣਾਏ 14 ਸਪੀਡ ਬਰੇਕਰਾਂ ਤੋਂ ਰਾਹਗੀਰ ਡਾਢੇ ਪ੍ਰੇਸ਼ਾਨ ਹਨ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਤਕਰੀਬਨ ਇਕ ਦਹਾਕੇ ਉਪਰੰਤ ਪੀਡਬਲਯੂਡੀ ਵਿਭਾਗ ਵੱਲੋਂ ਬਣਾਈ ਗਈ ਇਸ ਸੜਕ ’ਤੇ ਪੈਂਦੀਆਂ ਨਿੱਜੀ ਉਦਯੋਗਿਕ ਇਕਾਈਆਂ ਵੱਲੋਂ ਆਪੋ ਆਪਣੇ ਹਰੇਕ ਗੇਟ ਅੱਗੇ ਅਣਅਧਿਕਾਰਤ ਸਪੀਡ ਬਰੇਕਰ ਲਗਾ ਦਿੱਤੇ ਹਨ। ਪੀਡਬਲਯੂਡੀ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਸਬੰਧੀ ਪਤਾ ਹੋਣ ਦੇ ਬਾਵਜੂਦ ਊਹ ਮੂਕ ਦਰਸ਼ਕ ਬਣੇ ਹੋਏ ਹਨ। ਇਸ ਸੜਕ ’ਤੇ ਜਿਥੇ ਵਾਹਨ ਸੌਖੇ ਨਹੀਂ ਊਥੇ ਬੱਸਾਂ ਵਿੱਚ ਬੈਠੀਆਂ ਸਵਾਰੀਆਂ ਵੀ ਟੱਪ ਟੱਪ ਕੇ ਕੁਦਰਤ ਨੂੰ ਯਾਦ ਕਰਦੀਆਂ ਹਨ। ਇਸ ਸੜਕ ਤੋਂ ਮੋਟਰ ਸਾਈਕਲ ਜਾਂ ਹੋਰ ਛੋਟੇ ਵਾਹਨਾਂ ਦੇ ਨਿੱਤ ਹਾਦਸੇ ਵਾਪਰਨ ਦਾ ਖ਼ਤਰਾ ਬਣਿਆ ਰਹਿੰਦਾ ਹੈ। ਪਰ ਸਨਅਤਕਾਰਾਂ ਦੀ ਹਉਮੈ ਅੱਗੇ ਸਭ ਬੇਬਸ ਹੈ। ਇਸ ਸਬੰਧੀ ਅੰਮ੍ਰਿਤਪਾਲ, ਅਸ਼ਵਨੀ ਪਿੰਟਾ, ਗੁਰਪ੍ਰੀਤ, ਲਵਪ੍ਰੀਤ, ਭਾਨੂ ਰਾਜਾ ਆਦਿ ਨੇ ਦੱਸਿਆ ਕਿ ਉਨ੍ਹਾਂ ਇਹ ਮਾਮਲਾ ਪੀਡਬਲਯੂਡੀ ਵਿਭਾਗ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਪਰ ਉਨ੍ਹਾਂ ਦੇ ਕੰਨ ਤੇ ਜੂੰ ਨਹੀਂ ਸਰਕੀ। ਇਸ ਸਬੰਧੀ ਪੀਡਬਲਯੂਡੀ ਦੇ ਐਸਡੀਈ ਜਤਿੰਦਰ ਨਾਲ ਗੱਲ ਕਰਨ ’ਤੇ ਉਨ੍ਹਾਂ ਮੰਨਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਨਵਾਂ ਐਕਸੀਅਨ ਆਊਣ ’ਤੇ ਜੋ ਵਿਭਾਗੀ ਆਦੇਸ਼ ਮਿਲਣਗੇ ਉਸ ਦੀ ਪਾਲਣਾ ਕੀਤੀ ਜਾਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਇਹ ਲੜਾਈ ਬਹੁਤ ਵਿਸ਼ਾਲ ਹੈ!

ਇਹ ਲੜਾਈ ਬਹੁਤ ਵਿਸ਼ਾਲ ਹੈ!

ਸਵੇਰ ਹੋਣ ਤਕ

ਸਵੇਰ ਹੋਣ ਤਕ

ਗੱਲ ਇਕ ਕਿਤਾਬ ਦੀ

ਗੱਲ ਇਕ ਕਿਤਾਬ ਦੀ

ਸ਼ਹਿਰ

View All