ਪੱਤਰ ਪ੍ਰੇਰਕ
ਤਰਨ ਤਾਰਨ, 14 ਸਤੰਬਰ
ਵੱਖ-ਵੱਖ ਥਾਣਿਆਂ ਦੀ ਪੁਲੀਸ ਨੇ 14 ਮੁਲਜ਼ਮਾਂ ਖਿਲਾਫ਼ ਅਦਾਲਤਾਂ ਵਿੱਚ ਚੱਲਦੇ ਕੇਸਾਂ ਦੌਰਾਨ ਗੈਰ-ਹਾਜ਼ਰ ਰਹਿਣ ’ਤੇ ਕੇਸ ਦਰਜ ਕੀਤੇ ਹਨ| ਇਨ੍ਹਾਂ ਵਿੱਚੋਂ ਅੱਠ ਨੂੰ ਅਦਾਲਤਾਂ ਨੇ ਭਗੌੜਾ ਅਪਰਾਧੀ (ਪੀਓ) ਐਲਾਨ ਦਿੱਤਾ ਹੈ ਜਿਨ੍ਹਾਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ| ਮੁਲਜ਼ਮਾਂ ਵਿੱਚ ਪੱਟੀ ਵਿੱਚ 27 ਮਈ ਨੂੰ ਦੋਹਰੇ ਕਤਲ ਵਿੱਚ ਸ਼ਾਮਲ ਮੁੱਖ ਮੁਲਜ਼ਮ ਲਖਬੀਰ ਸਿੰਘ ਲੰਡਾ ਵੀ ਸ਼ਾਮਲ ਹੈ| ਜਿਹੜੇ ਮੁਲਜ਼ਮਾਂ ਨੂੰ ਭਗੌੜਾ ਅਪਰਾਧੀ ਕਰਾਰ ਦੇ ਕੇ ਧਾਰਾ 174- ਏ ਅਧੀਨ ਕੇਸ ਦਰਜ ਕੀਤੇ ਗਏ ਹਨ, ਉਨ੍ਹਾਂ ਵਿੱਚ ਰਾਜਨ ਤਰੇਹਨ, ਪਰਮਜੀਤ ਸਿੰਘ, ਸ਼ਿਵਦੀਪ ਕੌਰ, ਹਰਜੀਤ ਸਿੰਘ ਅਤੇ ਚਰਨਜੀਤ ਸਿੰਘ ਦੇ ਨਾਂ ਸ਼ਾਮਲ| ਇਸ ਤੋਂ ਇਲਾਵਾ ਭਗੌੜੇ ਅਪਰਾਧੀਆਂ ਵਿੱਚ ਤਿੰਨ ਕਿਸਾਨਾਂ ਦੇ ਨਾਂ ਵੀ ਸ਼ਾਮਲ ਹਨ ਜਿਨ੍ਹਾਂ ਸਹਿਕਾਰੀ ਸਭਾਵਾਂ ਤੋਂ ਲਏ ਕਰਜ਼ਿਆਂ ਦੀ ਅਦਾਇਗੀ ਨਹੀਂ ਕੀਤੀ| ਹੋਰ ਕੇਸਾਂ ਵਿੱਚ ਪੇਸ਼ ਨਾ ਹੋਣ ਵਾਲਿਆਂ ਵਿੱਚ ਨਰਪਤ ਸਿੰਘ ਵਾਸੀ ਰਾਜਸਥਾਨ, ਬੂਟਾ ਸਿੰਘ ਵਾਸੀ ਪੱਟੀ, ਦਿਲਬਾਗ ਸਿੰਘ ਬਾਗਾ ਸਭਰਾ, ਸਤਨਾਮ ਸਿੰਘ ਕੈਰੋਂ ਅਤੇ ਅੰਗਰੇਜ਼ ਸਿੰਘ ਵਾਸੀ ਘੜਕਾ ਦੇ ਨਾਂ ਸ਼ਾਮਲ ਹਨ|