ਜਗਜੀਤ ਸਿੰਘ
ਮੁਕੇਰੀਆਂ, 23 ਜੁਲਾਈ
ਇਥੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਬਾਰ੍ਹਵੀਂ ਦੇ ਨਤੀਜਿਆਂ ਵਿੱਚ ਭਾਈ ਕੁਲਦੀਪ ਸਿੰਘ ਚੱਕ ਮੈਮੋਰੀਅਲ ਸਕੂਲ ਦੇ ਸਾਇੰਸ, ਕਾਮਰਸ ਅਤੇ ਆਰਟਸ ਗਰੁੱਪ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਸਬੰਧੀ ਸਕੂਲ ਦੇ ਡਾਇਰੈਕਟਰ ਡਾ. ਕਰਮਜੀਤ ਕੌਰ ਨੇ ਦੱਸਿਆ ਕਿ ਸਾਇੰਸ ਗਰੁੱਪ ਦੀ ਵਿਦਿਆਰਥਣ ਕੋਮਲ ਨੇ ਪਹਿਲਾ, ਮਨਪ੍ਰੀਤ ਕੌਰ ਨੇ ਦੂਜਾ ਅਤੇ ਕੋਮਲਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ ਕਾਮਰਸ ਗਰੁੱਪ ਦੀ ਵਿਦਿਆਰਥਣ ਆਂਚਲ ਨੇ ਪਹਿਲਾ ਅਨਮੋਲਪ੍ਰੀਤ ਅਤੇ ਅਨਮੋਲ ਸ਼ਰਮਾ ਨੇ ਦੂਜਾ ਅਤੇ ਭਾਨੂੰਪ੍ਰਿਆ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਆਰਟਸ ਗਰੁੱਪ ਵਿੱਚੋਂ ਕੀਰਤੀ ਨੇ ਪਹਿਲਾ, ਜਦਕਿ ਹਰਮਨਪ੍ਰੀਤ ਕੌਰ ਅਤੇ ਲਵਪ੍ਰੀਤ ਕੌਰ ਨੇ ਦੂਜਾ ਅਤੇ ਮਨਦੀਪ ਕੌਰ, ਮੁਸਕਾਨ ਅਤੇ ਅਨੂਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ ਹੈ।
ਬਲਾਚੌਰ (ਸੁਭਾਸ਼ ਜੋਸ਼ੀ): ਇਥੇ ਰਿਆਤ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੈਲਮਾਜਰਾ ਦੇ ਨਾਨ ਮੈਡੀਕਲ ਗਰੁੱਪ ਵਿੱਚ ਜਸਪ੍ਰੀਤ ਕੌਰ, ਨਰਿੰਦਰ ਸਿੰਘ, ਨਵਦੀਪ ਸਿੰਘ ਅਤੇ ਮੈਡੀਕਲ ਸਟਰੀਮ ਵਿੱਚ ਸਿਮਰਨਜੀਤ ਕੌਰ, ਸੁਖਦੀਪ ਕੌਰ ਅਤੇ ਨੇਹਾ ਕ੍ਰਮਵਾਰ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ’ਤੇ ਰਹੇ।
ਸ਼ਾਹਕੋਟ (ਪੱਤਰ ਪ੍ਰੇਰਕ): ਇਥੇ ਸਰਕਾਰੀ ਸਨੀਅਰ ਸੈਕੰਡਰੀ ਸਕੂਲ ਬਾਜਵਾ ਕਲਾਂ ਅਤੇ ਸਰਦਾਰ ਦਰਬਾਰਾ ਸਿੰਘ ਸਰਕਾਰੀ (ਕੰਨਿਆ) ਸੀਨੀਅਰ ਸੈਕੰਡਰੀ ਸਕੂਲ ਮਲਸੀਆਂ ਦੀ ਪ੍ਰਿੰਸੀਪਲ ਰੀਤੂ ਪਾਲ ਨੇ ਦੱਸਿਆ ਕਿ ਅਰਮਾਨ ਸਿੰਘ (ਆਰਟਸ) ਨੇ ਪਹਿਲਾ, ਪ੍ਰਮੋਦ ਕੁਮਾਰ (ਕਾਮਰਸ) ਨੇ ਦੂਜਾ ਅਤੇ ਕਾਮਰਸ ਦੇ ਪ੍ਰਭਜੋਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਸਾਇੰਸ ਗਰੁੱਪ ਦੀ ਅੰਕਾਕਸ਼ਾ, ਪ੍ਰੀਤੀ ਸ਼ਰਮਾ, ਕਾਮਰਸ ਦੇ ਰਾਹੁਲ, ਆਰਟਸ ਦੀ ਇੰਦਰਪਾਲ ਕੌਰ , ਸਾਇੰਸ ਦੇ ਜਸ਼ਨਪ੍ਰੀਤ ਸਿੰਘ ਨੇ, ਹਿਊਮੈਨਟੀਜ਼ ਦੀ ਇੰਦਰਜੀਤ ਕੌਰ , ਬੰਧਨਾ, ਜਸਵਿੰਦਰ ਕੌਰ ਤੇ ਇੰਦਰਜੀਤ ਸਿੰਘ ਅਤੇ ਜੋਬਨਪ੍ਰੀਤ ਸਿੰਘ ਨੇ ਵੀ ਵਧੀਆਂ ਅੰਕ ਪ੍ਰਾਪਤ ਕੀਤੇ। ਇਸੇ ਤਰ੍ਹਾਂ ਸਰਦਾਰ ਦਰਬਾਰਾ ਸਿੰਘ ਮੈਮੋਰੀਅਲ ਸਕਰਾਰੀ (ਕੰਨਿਆਂ) ਸੀਨੀਅਰ ਸੈਕੰਡਰੀ ਸਕੂਲ ਮਲਸੀਆਂ ਦੇ ਪ੍ਰਿੰਸੀਪਲ ਹਰਪ੍ਰੀਤ ਸਿੰਘ ਸੋਧੀ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੀ ਸਾਇੰਸ ਦੀ ਵਿਦਿਆਰਥਣ ਭੁਪਿੰਦਰ ਕੌਰ ਨੇ ਪਹਿਲਾ, ਆਰਟਸ ਦੀ ਨਵਦੀਪ ਕੌਰ ਨੇ ਦੂਜਾ ਅਤੇ ਆਰਟਸ ਦੀ ਸ਼ੁਕਰਾਨਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਬਲਾਚੌਰ (ਗੁਰਦੇਵ ਸਿੰਘ ਗਹੂੰਣ): ਇਥੇ ਲੈਫਟੀਨੈਂਟ ਜਨਰਲ ਬਿਕਰਮ ਸਿੰਘ ਮੈਮੋਰੀਅਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿੰਦੀਪੁਰ ਦੇ ਪ੍ਰਿੰਸੀਪਲ ਸੁਖਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੀ ਨਾਨ ਮੈਡੀਕਲ ਗਰੁੱਪ ਦੀ ਅੰਕਿਤਾ ਚੌਧਰੀ ਨੇ ਪਹਿਲਾ, ਸਿਮਰਨ ਕੌਰ ਨੇ ਦੂਸਰਾ ਅਤੇ ਰਜਨੀ ਨੇ ਤੀਸਰਾ ਸਥਾਨ ਹਾਸਲ ਕੀਤਾ ਹੈ। ਇਸੇ ਤਰ੍ਹਾਂ ਹਿਊਮੈਨਟੀਜ਼ ਗਰੁੱਪ ’ਚ ਗੁਰਪ੍ਰੀਤ ਸਿੰਘ ਨੇ ਪਹਿਲਾ, ਅਰਸ਼ਦੀਪ ਸਿੰਘ ਨੇ ਦੂਸਰਾ ਅਤੇ ਪੂਜਾ ਨੇ ਤੀਸਰਾ ਸਥਾਨ ਹਾਸਲ ਕੀਤਾ ਹੈ। ਇਸ ਮੌਕੇ ਐੱਨਐੱਮਐੱਮਐੱਸ ਪ੍ਰੀਖਿਆ ਪਾਸ ਕਰਨ ਵਾਲੇ ਮੋਹਿਤ ਕੁਮਾਰ, ਸ਼ਿਵਾਨੀ ਅਤੇ ਸੋਨੀ ਅਤੇ ਬਾਰ੍ਹਵੀਂ ਜਮਾਤ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਕੂਲ ਵੱਲੋਂ ਪ੍ਰਤੀ ਵਿਦਿਆਰਥੀ 1100 ਰੁਪਏ, ਲਿਖਣ ਸਮੱਗਰੀ ਅਤੇ ਪ੍ਰਸੰਸਾਂ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸੇ ਤਰ੍ਹਾਂ ਸਰਸਵਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਦੇ 20 ਵਿਦਿਆਰਥੀਆਂ ਨੇ 80 ਫੀਸਦੀ ਤੋਂ ਉੱਪਰ ਅੰਕ ਪ੍ਰਾਪਤ ਕੀਤੇ।
ਕਪੂਰਥਲਾ( ਧਿਆਨ ਸਿੰਘ ਭਗਤ): ਇਥੇ ਕਪੂਰਥਲਾ ਜ਼ਿਲ੍ਹੇ ਨੇ ਪਾਸ ਪ੍ਰਤੀਸ਼ਸਤਾ ਦੇ ਮਾਮਲੇ ਵਿੱਚ ਸੱਤਵਾਂ ਸਥਾਨ ਹਾਸਿਲ ਹੋਇਆ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮੱਸਾ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 7837 ਪ੍ਰੀਖਿਆ ਵਿੱਚ ਬੈਠੇ ਸਨ ਜਿਨ੍ਹਾਂ ਵਿੱਚੋਂ 7364 ਪਾਸ ਹੋਏ ਹਨ ਜਿਸ ਨਾਲ ਜ਼ਿਲ੍ਹੇ ਦੀ ਪਾਸ ਪ੍ਰਤੀਸ਼ਸ਼ਤਾ 93.96 ਬਣਦੀ ਹੈ। ਉਨ੍ਹਾਂ ਦੱਸਿਆ ਕਿ ਸਾਇੰਸ ਸ਼੍ਰੇਣੀ ਵਿੱਚ ਸਰਕਾਰੀ ਸਕੂਲ ਫਗਵਾੜਾ (ਗਰਲਜ਼) ਦੀ ਵਿਦਿਆਰਥਣ ਤ੍ਰਿਸ਼ਨਾ ਨੇ 450 ਵਿੱਚੋਂ 442 ਨੰਬਰ ਪ੍ਰਾਪਤ ਕਰਕੇ ਜ਼ਿਲ੍ਹੇ ਭਰ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਸਾਇੰਸ ਸ਼੍ਰੇਣੀ ਵਿੱਚ ਸਰਕਾਰੀ ਗਰਲਜ਼ ਸਕੂਲ ਕਪੂਰਥਲਾ ਦੀ ਵਿਦਿਆਰਥਣ ਸੰਧਿਆ ਨੇ ਦੂਜਾ ਸਥਾਨ ਹਾਸਿਲ ਕੀਤਾ ਹੈ ਜਦਕਿ ਆਰਟਸ ਸ਼੍ਰੇਣੀ ਵਿੱਚ ਸਰਕਾਰੀ ਗਰਲਜ਼ ਸਕੂਲ ਫਗਵਾੜਾ ਦੀ ਵਿਦਿਆਰਥਣ ਪ੍ਰਿਅੰਕਾ ਨੇ 442 ਨੰਬਰ ਪ੍ਰਾਪਤ ਕਰਕੇ ਜ਼ਿਲ੍ਹੇ ਭਰ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਹੈ। ਆਰਟਸ ਸ਼੍ਰੇਣੀ ਵਿੱਚ ਹੀ ਸਰਕਾਰੀ ਸਕੂਲ ਧਾਲੀਵਾਲ ਬੇਟ ਅਤੇ ਨੂਰਪੁਰ ਲੁਬਾਣਾ ਦੀਆਂ ਵਿਦਿਆਰਥਣਾਂ ਦੂਜੇ ਸਥਾਨ ’ਤੇ ਰਹੀਆਂ ਹਨ।
ਫਗਵਾੜਾ (ਪੱਤਰ ਪ੍ਰੇਰਕ): ਇੱਥੋਂ ਦੇ ਕਮਲਾ ਨਹਿਰੂ ਜੂਨੀਅਰ ਕਾਲਜ ਫ਼ਾਰ ਵੂਮੈਨ ਦੀਆਂ ਵਿਦਿਆਰਥਣਾ ਦਾ ਨਤੀਜਾ ਸ਼ਾਨਦਾਰ ਰਿਹਾ। ਜਿਸ ’ਚ ਨਾਨ ਮੈਡੀਕਲ ’ਚ ਮੋਨਿਕਾ ਸਿੰਘ ਨੇ 450 ’ਚੋਂ 425, ਮਾਨਬੀ ਵਾਲੀਆ ਨੇ 405, ਅਵਨੀਤ ਨੇ 396 ਅੰਕ ਪ੍ਰਾਪਤ ਕਰਕੇ ਕਾਲਜ ’ਚੋਂ ਕ੍ਰਮਵਾਰ ਪਹਿਲਾ, ਦੂਜਾ ਤੇ ਤੀਸਰਾ ਸਥਾਨ ਹਾਸਲ ਕੀਤਾ। ਮੈਡੀਕਲ ਸਟਰੀਮ ’ਚ ਸਿਮਰਪ੍ਰੀਤ ਨੇ 392, ਪ੍ਰਭਜੋਤ ਨੇ 378, ਗੂਰਚੈਨ ਕੌਰ ਨ 376 ਅੰਕ ਪ੍ਰਾਪਤ ਕਰਕੇ ਪਹਿਲਾ, ਦੂਜਾ ਤੇ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਕਾਮਰਸ ਸਟਰੀਮ ’ਚ ਅੰਜਲੀ ਨੇ 396 ਅੰਕ ਪ੍ਰਾਪਤ ਕਰਕੇ ਪਹਿਲਾ, ਰਾਧਿਕਾ ਨੇ 393, ਜਸਪ੍ਰੀਤ ਨੇ 386 ਅੰਕ ਪ੍ਰਾਪਤ ਕੀਤੇ। ਆਰਟਸ ਗਰੁੱਪ ’ਚੋਂ ਰਵੀਨਾ ਨੇ 416, ਕਵਿਤਾ ਨੇ 405, ਮੇਹਰ ਨੇ 399 ਅੰਕ ਪ੍ਰਾਪਤ ਕੀਤਾ।
ਹਰਜੋਤ ਕੌਰ ਜ਼ਿਲ੍ਹੇ ’ਚੋਂ ਅੱਵਲ
ਸ੍ਰੀ ਗੋਇੰਦਵਾਲ ਸਾਹਿਬ(ਪੱਤਰ ਪ੍ਰੇਰਕ): ਗੁਰੂ ਅਮਰਦਾਸ ਸੀਨੀਅਰ ਸੈਕੰਡਰੀ ਸਕੂਲ ਗੋਇੰਦਵਾਲ ਸਾਹਿਬ ਦੇ ਵਿਦਿਆਰਥੀਆਂ ਨੇ 12ਵੀਂ ਦੇ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅਹਿਮ ਸਥਾਨ ਹਾਸਲ ਕੀਤਾ ਹੈ। ਸਾਇੰਸ ਗਰੁੱਪ ਵਿੱਚ ਹਰਜੋਤ ਕੌਰ ਨੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਲ ਕਰ ਸੰਸਥਾ ਦਾ ਨਾਂ ਰੌਸ਼ਮ ਕੀਤਾ ਹੈ ਜਦਕਿ 12 ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ ਅਤੇ ਬਾਕੀ ਸਾਰੇ ਵਿਦਿਆਰਥੀਆਂ ਨੇ 85 ਫੀਸਦੀ ਅੰਕ ਪ੍ਰਾਪਤ ਕਰਕੇ ਸਾਇੰਸ ਗਰੁੱਪ ਪਾਸ ਕੀਤਾ ਹੈ।ਇਸ ਦੇ ਨਾਲ ਹੀ ਕਾਮਰਸ ਗਰੁੱਪ ਵਿੱਚ ਪਵਨਪ੍ਰੀਤ ਕੌਰ ਨੇ ਪਹਿਲਾ, ਸੁਮਨਪ੍ਰੀਤ ਕੌਰ ਨੇ ਦੂਜਾ, ਨਵਨੀਤ ਕੌਰ ਨੇ ਤੀਜਾ ਸਧਾਨ ਪ੍ਰਾਪਤ ਕੀਤਾ ਹੈ। ਆਰਟਸ ਗਰੁੱਪ ਵਿੱਚ ਜੁਝਾਰ ਸਿੰਘ ਨੇ ਪਹਿਲਾ, ਜਸਕਰਨ ਸਿੰਘ ਨੇ ਦੂਜਾ ਤੇ ਕਿਰਨ ਕੁਲਾਰ ਨੇ ਤੀਜਾ ਸਥਾਨ ਹਾਸਿਲ ਕੀਤਾ ਹੈ।
ਗੁਰਦਾਸਪੁਰ ’ਚੋਂ ਪਰਵਿੰਕਲਜੀਤ ਕੌਰ ਅੱਵਲ
ਕਾਹਨੂੰਵਾਨ(ਵਰਿੰਦਰਜੀਤ ਜਾਗੋਵਾਲ): ਇਥੇ ਜ਼ਿਲ੍ਹਾ ਗੁਰਦਾਸਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਕਾਹਨੂੰਵਾਨ ਦੀ ਵਿਦਿਆਰਥਣ ਪਰਵਿੰਕਲਜੀਤ ਕੌਰ ਨੇ 450 ਅੰਕਾਂ ਚੋਂ 449 ਅੰਕ ਹਾਸਲ ਕਰ ਕੇ ਪੰਜਾਬ ਦੇ ਪਹਿਲੇ 6 ਸਫਲ ਵਿਦਿਆਰਥੀਆਂ ਵਿੱਚ ਆਪਣਾ ਸਥਾਨ ਬਣਾਇਆ ਹੈ। ਪਰਵਿੰਕਲਜੀਤ ਕੌਰ ਨੇ ਕਿਹਾ ਕਿ ਉਹ ਇਸ ਸਫਲਤਾ ਲਈ ਜਿੱਥੇ ਸਰਕਾਰੀ ਸਕੂਲ ਦਾ ਸਮੂਹ ਸਟਾਫ਼, ਉਸ ਦੇ ਨਾਲ ਉਸ ਦੇ ਮਾਪਿਆਂ ਤੋਂ ਇਲਾਵਾ ਕਾਹਨੂੰਵਾਨ ਕਸਬੇ ਦੇ ਲੋਕ ਵੀ ਇਸ ਸਫਲਤਾ ਤੋਂ ਕਾਫ਼ੀ ਖ਼ੁਸ਼ ਨਜ਼ਰ ਆ ਰਹੇ ਹਨ।
ਸਮਾਰਟ ਸਕੂਲ ਮਜੀਠਾ ਨੂੰ ਬੈਸਟ ਸਕੂਲ ਐਲਾਨਿਆ
ਮਜੀਠਾ(ਲਖਨਪਾਲ ਸਿੰਘ): ਇਥੇ ਸ਼ਹੀਦ ਕੈਪਟਨ ਅਮਰਦੀਪ ਸਿੰਘ ਸਰਾਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਜੀਠਾ ਨੂੰ ਦਫ਼ਤਰ ਡਾਇਰੈਕਟਰ ਸਿਖਿਆ ਵਿਭਾਗ ਪੰਜਾਬ ਅਨੁਸਾਰ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਜ਼ਿਲ੍ਹਾ ਪੱਧਰ ’ਤੇ ਬੈਸਟ ਸਕੂਲ ਐਲਾਨਿਆ ਗਿਆ ਹੈ। ਸਕੂਲ ਦੀ ਬਾਰ੍ਹਵੀਂ ਜਮਾਤ ਦੇ ਨਤੀਜਿਆ ’ਚ ਸਇੰਸ ਗਰੁੱਪ ਵਿੱਚ ਸੰਨਤ ਬੇਦੀ, ਆਰਟ ਗਰੁੱਪ ’ਚ ਜੋਬਨ ਸਿੰਘ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ। ਇਸੇ ਤਰ੍ਹਾਂ ਸਕੂਲ ਵਿੱਚ 17 ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ, 108 ਵਿਦਿਆਰਥੀਆਂ ਨੇ 80 ਫੀਸਦੀ ਤੋਂ ਵੱਧ ਅਤੇ 64 ਵਿਦਿਆਰਥੀਆਂ ਨੇ 60 ਫੀਸਦੀ ਤੋ ਵੱਧ ਅੰਕ ਪ੍ਰਾਪਤ ਕੀਤੇ ਹਨ।